ਦਬੰਗਾਂ ਨੇ ਰੋਕੀ ਅਨੁਸੂਚਿਤ ਜਾਤੀ ਦੀਆਂ ਧੀਆਂ ਦੀ ਬਰਾਤ
Sunday, Oct 13, 2024 - 11:29 AM (IST)
ਬਰੇਲੀ (ਭਾਸ਼ਾ)-ਸਵਰਣ ਜਾਤੀ ਦੇ ਲੋਕਾਂ ਨੇ ਇਕ ਪਿੰਡ ਵਿਚ ਬਰਾਤ ਨੂੰ ਵੜਨ ਤੋਂ ਰੋਕ ਦਿੱਤਾ, ਕਿਉਂਕਿ ਉਨ੍ਹਾਂ ਨੂੰ ਲਾਊਡਸਪੀਕਰ ’ਤੇ ਕੁਝ ਗਾਣੇ ਵਜਾਉਣ ’ਤੇ ਇਤਰਾਜ਼ ਸੀ। ਇਸ ਤੋਂ ਬਾਅਦ ਪੁਲਸ ਨੇ ਦਖ਼ਲ ਦੇ ਕੇ ਮਾਮਲਾ ਸੁਲਝਾਉਣ ’ਚ ਮਦਦ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਿਰੌਲੀ ਖੇਤਰ ਦੇ ਪਿੰਡ ਗਿਰਧਰਪੁਰ ’ਚ ਉਸ ਸਮੇਂ ਵਾਪਰੀ ਜਦੋਂ ਪਿੰਡ ’ਚ ਵਿਆਹ-ਸ਼ਾਦੀਆਂ ’ਚ ਚੱਲ ਰਹੇ ਗੀਤਾਂ ’ਤੇ ਸਵਰਣ ਜਾਤੀ ਦੇ ਕੁਝ ਲੋਕ ਨਾਰਾਜ਼ ਹੋ ਗਏ।
ਬਰੇਲੀ ਜ਼ਿਲ੍ਹੇ ਦੇ ਦਿਹਾਤੀ ਖੇਤਰ ਦੇ ਸਿਰੌਲੀ ਥਾਣਾ ਇੰਚਾਰਜ ਪ੍ਰਯਾਗਰਾਜ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਬਰਾਤ ਨੂੰ ਸੁਰੱਖਿਅਤ ਕੱਢਿਆ। ਪੁਲਸ ਨੇ ਦਖਲ ਦੇ ਕੇ ਦੋਵਾਂ ਧੜਿਆਂ ਵਿਚਾਲੇ ਸਮਝੌਤਾ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਸਵਰਣ ਜਾਤੀ ਭਾਈਚਾਰੇ ਦੇ ਮੈਂਬਰਾਂ ਨੇ ਆਖਿਰਕਾਰ ਦੋਵਾਂ ਧੀਆਂ ਨੂੰ ਰਵਾਇਤੀ ਤੋਹਫ਼ੇ ਦੇ ਕੇ ਵਿਦਾ ਕੀਤਾ ਅਤੇ ਮਾਮਲਾ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਹੱਲ ਹੋ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8