ਵਿਆਹ ਸਮਾਗਮ ਦੌਰਾਨ ਮਾਮੇ ਦੀ ਬੰਦੂਕ ''ਚੋਂ ਚੱਲੀ ਗੋਲੀ, ਭਾਣਜੇ ਦੀ ਦਰਦਨਾਕ ਮੌਤ
Monday, May 19, 2025 - 02:33 PM (IST)

ਨੈਸ਼ਨਲ ਡੈਸਕ। ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ 'ਚ ਇੱਕ ਵਿਆਹ ਸਮਾਗਮ ਦੌਰਾਨ ਮਾਮੇ ਦੇ ਪਿਸਤੌਲ ਵਿੱਚੋਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਕੋਲ ਖੜ੍ਹੇ 13 ਸਾਲਾ ਭਾਣਜੇ ਦੀ ਦਰਦਨਾਕ ਮੌਤ ਹੋ ਗਈ। ਇਹ ਘਟਨਾ ਨਾਨਪੁਰ ਦੇ ਟੀਟੀ ਪਿੰਡ 'ਚ ਵਾਪਰੀ। ਪਵਨ ਚੌਹਾਨ ਐਤਵਾਰ ਰਾਤ ਆਪਣੇ ਭਾਣਜੇ ਅਜੈ ਨਾਲ ਇੱਕ ਵਿਆਹ ਸਮਾਗਮ 'ਚ ਗਿਆ ਸੀ ਅਤੇ ਡੀਜੇ 'ਤੇ ਨੱਚਦੇ ਸਮੇਂ ਦੇਸੀ ਪਿਸਤੌਲ ਵਿੱਚੋਂ ਗੋਲੀ ਚੱਲ ਗਈ ਅਤੇ ਭਾਣਜੇ ਦੀ ਮੌਤ ਹੋ ਗਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪਿਸਤੌਲ ਬਰਾਮਦ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8