ਸੱਜਾਦ ਲੋਨ ਦੀ ਭੈਣ ਦੇ ਨਜਾਇਜ਼ ਕਬਜ਼ੇ ’ਤੇ ਚਲਿਆ ਬੁਲਡੋਜ਼ਰ

Sunday, Feb 05, 2023 - 11:17 AM (IST)

ਸੱਜਾਦ ਲੋਨ ਦੀ ਭੈਣ ਦੇ ਨਜਾਇਜ਼ ਕਬਜ਼ੇ ’ਤੇ ਚਲਿਆ ਬੁਲਡੋਜ਼ਰ

ਸ਼੍ਰੀਨਗਰ, (ਅਰੀਜ਼)- ਸ਼੍ਰੀਨਗਰ ’ਚ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕ੍ਰਾਲਸਾਂਗਰੀ ਨਿਸ਼ਾਤ ਇਲਾਕੇ ’ਚ ਪੀਪਲਜ਼ ਕਾਨਫਰੰਸ ਦੇ ਆਗੂ ਸੱਜਾਦ ਲੋਨ ਦੀ ਭੈਣ ਐਡਵੋਕੇਟ ਸ਼ਬਨਮ ਗਨੀ ਲੋਨ ਵੱਲੋਂ ਕਬਜ਼ੇ ਕਰ ਕੇ ਬਣਾਈਆਂ ਗਈਆਂ ਰਿਹਾਇਸ਼ੀ ਕੰਧਾਂ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ ਗਿਆ। 

ਇਕ ਅਧਿਕਾਰੀ ਨੇ ਦੱਸਿਆ ਕਿ ਮਾਲ ਵਿਭਾਗ ਸ਼੍ਰੀਨਗਰ ਦੀ ਇਕ ਟੀਮ ਨੇ ਕਬਜਾਕਾਰ ਐਡਵੋਕੇਟ ਸ਼ਬਨਮ ਗਨੀ ਲੋਨ ਤੋਂ ਖਸਰਾ ਨੰਬਰ 3557 ਤਹਿਤ ਰਾਜ/ਬੇਕਾਰ ਜ਼ਮੀਨ ਨੂੰ ਵਾਪਸ ਲੈਣ ਲਈ ਇਕ ਢਾਹੁਣ ਦੀ ਮੁਹਿੰਮ ਚਲਾਈ। ਦੱਸ ਦਈਏ ਕਿ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਮੁਹਿੰਮ ਦਾ ਮੁੱਖ ਉਦੇਸ਼ ਉੱਚ-ਪ੍ਰੋਫਾਈਲ ਜ਼ਮੀਨ ਹੜੱਪਣ ਵਾਲਿਆਂ ਤੋਂ ਜ਼ਮੀਨ ਵਾਪਸ ਲੈਣਾ ਹੈ।
ਢਾਹੁਣ ਦੀ ਮੁਹਿੰਮ ਦਾ ਦ੍ਰਿਸ਼।


author

Rakesh

Content Editor

Related News