ਸ਼ਹੀਦਾਂ ਦੇ ਸੁਫਨਿਆਂ ਦਾ ਭਾਰਤ ਬਣਾਉਣਾ ਸਰਵਉੱਚ ਪਹਿਲ : ਯੋਗੀ ਆਦਿਤਿਆਨਾਥ

Thursday, Aug 15, 2024 - 12:15 PM (IST)

ਸ਼ਹੀਦਾਂ ਦੇ ਸੁਫਨਿਆਂ ਦਾ ਭਾਰਤ ਬਣਾਉਣਾ ਸਰਵਉੱਚ ਪਹਿਲ : ਯੋਗੀ ਆਦਿਤਿਆਨਾਥ

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀਰਵਾਰ ਨੂੰ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਬਣਾਉਣਾ ਸਰਵਉੱਚ ਪਹਿਲ ਹੈ। ਆਦਿਤਿਆਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ,"ਪ੍ਰਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਹਾੜੇ 'ਤੇ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ!" ਉਨ੍ਹਾਂ ਕਿਹਾ,''ਸਾਡੇ ਅਮਰ ਸ਼ਹੀਦਾਂ ਦੇ ਸੁਫਨਿਆਂ ਦੇ ਭਾਰਤ ਦਾ ਨਿਰਮਾਣ ਕਰਨਾ ਸਾਡੀ ਸਾਰਿਆਂ ਦੀ ਪ੍ਰਮੁੱਖ ਤਰਜੀਹ ਹੈ।''

ਉਨ੍ਹਾਂ ਕਿਹਾ,''ਇਸ ਸ਼ੁਭ ਦਿਨ 'ਤੇ, ਆਓ ਅਸੀਂ ਸਾਰੇ 'ਇਕ ਭਾਰਤ- ਮਹਾਨ ਭਾਰਤ, ਵਿਕਸਿਤ ਭਾਰਤ- ਸਵੈ-ਨਿਰਭਰ ਭਾਰਤ' ਬਣਾਉਣ ਦਾ ਸੰਕਲਪ ਕਰੀਏ। ਵੰਦੇ ਮਾਤਰਮ, ਜੈ ਹਿੰਦ!" ਰਾਜ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ 'ਐਕਸ' 'ਤੇ ਆਪਣੇ ਸੰਦੇਸ਼ 'ਚ ਲਿਖਿਆ,"78ਵੇਂ ਆਜ਼ਾਦੀ ਦਿਹਾੜੇ 'ਤੇ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਾਰੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਅੱਜ ਦਾ ਦਿਨ ਦੇਸ਼ ਦੇ ਲਗਭਗ 140 ਕਰੋੜ ਗਰੀਬ ਮਿਹਨਤਕਸ਼ ਬਹੁਜਨਾਂ ਲਈ ਉਦੋਂ ਹੀ ਖਾਸ ਹੋਵੇਗਾ ਜਦੋਂ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਗਰੀਬੀ ਤੋਂ ਮੁਕਤ, ਸੁਖੀ ਜੀਵਨ ਪ੍ਰਾਪਤ ਕਰਨਗੇ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News