ਰਾਸ਼ਟਰਪਤੀ ਦੇ ਭਾਸ਼ਣ ਦੌਰਾਨ CAA ਦਾ ਜ਼ਿਕਰ, ਸੰਸਦ ''ਚ ਇਕ ਮਿੰਟ ਤੱਕ ਵਜਦੀਆਂ ਰਹੀਆਂ ਤਾੜੀਆਂ

Friday, Jan 31, 2020 - 12:19 PM (IST)

ਰਾਸ਼ਟਰਪਤੀ ਦੇ ਭਾਸ਼ਣ ਦੌਰਾਨ CAA ਦਾ ਜ਼ਿਕਰ, ਸੰਸਦ ''ਚ ਇਕ ਮਿੰਟ ਤੱਕ ਵਜਦੀਆਂ ਰਹੀਆਂ ਤਾੜੀਆਂ

ਨਵੀਂ ਦਿੱਲੀ— ਬਜਟ ਸੈਸ਼ਨ ਦੌਰਾਨ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਦੇ ਹੋਏ ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਜ਼ਿਕਰ ਕੀਤਾ ਤਾਂ ਸੱਤਾ ਪੱਖ ਦੇ ਸੰਸਦ ਮੈਂਬਰਾਂ ਨੇ ਪੀ.ਐੱਮ. ਨਰਿੰਦਰ ਮੋਦੀ ਦੀ ਅਗਵਾਈ 'ਚ ਜੰਮ ਕੇ ਮੇਜ ਥਪਥਪਾਈ। ਇਸ ਦੌਰਾਨ ਕਰੀਬ ਇਕ ਮਿੰਟ ਤੱਕ ਤਾੜੀਆਂ ਵਜਦੀਆਂ ਰਹੀਆਂ। ਦਰਅਸਲ ਰਾਸ਼ਟਰਪਤੀ ਨੇ ਆਪਣੇ ਭਾਸ਼ਣ 'ਚ ਸੀ.ਏ.ਏ. ਲਾਗੂ ਕਰਨ ਦੀ ਸਥਿਤੀ ਦਾ ਜ਼ਿਕਰ ਕੀਤਾ ਸੀ।

ਰਾਸ਼ਟਰਪਤੀ ਨੇ ਜਿਵੇਂ ਹੀ ਆਪਣੇ ਭਾਸ਼ਣ 'ਚ ਕਿਹਾ ਕਿ ਰਾਸ਼ਟਰਪਤੀ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਹਿੰਦੂ ਅਤੇ ਸਿੱਖ ਜੋ ਉੱਥੇ ਨਹੀਂ ਰਹਿਣਾ ਚਾਹੁੰਦੇ ਹਨ ਤਾਂ ਉਹ ਭਾਰਤ ਆ ਸਕਦੇ ਹਨ। ਰਾਸ਼ਟਰਪਤੀ ਦੇ ਇਹ ਬੋਲਦੇ ਹੀ ਕੇਂਦਰੀ ਪੱਖ 'ਚ ਮੌਜੂਦ ਸੱਤਾ ਪੱਖ ਦੇ ਸੰਸਦ ਮੈਂਬਰਾਂ ਨੇ ਜੰਮ ਕੇ ਮੇਜ ਥਪਥਪਾਈ। ਪੀ.ਐੱਮ. ਨਰਿੰਦਰ ਮੋਦੀ ਨੇ ਵੀ ਭਾਸ਼ਣ ਦੀਆਂ ਇਨ੍ਹਾਂ ਗੱਲਾਂ ਦਾ ਸਮਰਥਨ ਕਰਦੇ ਹੋਏ ਕਰੀਬ ਇਕ ਮਿੰਟ ਤੱਕ ਮੇਜ ਥਪਥਪਾਈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ 'ਚ ਕਿਹਾ,''ਪੂਜਨੀਯ ਬਾਪੂ ਅਤੇ ਸਮੇਂ-ਸਮੇਂ 'ਤੇ ਕਈ ਨੇਤਾਵਾਂ ਅਤੇ ਸਿਆਸੀ ਦਲਾਂ ਨੇ ਵੀ ਇਸ ਨੂੰ ਵਧਾਇਆ। ਮੈਨੂੰ ਖੁਸ਼ੀ ਹੈ ਕਿ ਸੀ.ਏ.ਏ. ਬਣਾ ਕੇ ਉਨ੍ਹਾਂ ਦੀ ਇੱਛਾ ਨੂੰ ਪੂਰਾ ਕੀਤਾ ਗਿਆ।''

ਹਾਲਾਂਕਿ ਸੱਤਾ ਪੱਖ ਮੇਜਾਂ ਥਪਥਪਾਉਣ ਤੋਂ ਬਾਅਦ ਵਿਰੋਧੀ ਦਲਾਂ ਦੇ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਵੀ ਕੀਤਾ ਅਤੇ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਰੁਕਾਵਟ ਵੀ ਪਾਈ। ਵਿਰੋਧੀ ਦਲ 'ਸ਼ੇਮ-ਸ਼ੇਮ' ਕਹਿੰਦੇ ਹੋਏ ਕੁਝ ਦੇਰ ਤੱਕ ਸੀ.ਏ.ਏ. ਦਾ ਵਿਰੋਧ ਕਰਦੇ ਰਹੇ। ਦੱਸਣਯੋਗ ਹੈ ਕਿ ਸੰਸਦ ਨੇ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ 'ਚ ਰਹਿ ਰਹੇ ਧਾਰਮਿਕ ਘੱਟ ਗਿਣਤੀਆਂ ਨੂੰ ਕਾਨੂੰਨ ਬਣਾ ਕੇ ਭਾਰਤ ਦੀ ਨਾਗਰਿਕਤਾ ਦੇਣ ਵਾਲਾ ਕਾਨੂੰਨ ਪਾਸ ਕੀਤਾ ਹੈ।


author

DIsha

Content Editor

Related News