ਬਜਟ 2022: ਟਰਾਂਸਪੋਰਟ ਸਹੂਲਤ ਲਈ ਵੱਡੇ ਐਲਾਨ, ਪਟੜੀ ’ਤੇ ਦੌੜਨਗੀਆਂ 400 ‘ਵੰਦੇ ਭਾਰਤ ਟਰੇਨਾਂ’
Tuesday, Feb 01, 2022 - 12:39 PM (IST)
ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿਚ ਦੇਸ਼ ਦਾ ਆਮ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਤਿੰਨ ਸਾਲਾਂ ’ਚ 400 ਨਵੀਆਂ ‘ਵੰਦੇ ਭਾਰਤ ਟਰੇਨਾਂ’ ਸ਼ੁਰੂ ਕੀਤੀਆਂ ਜਾਣਗੀਆਂ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ 3 ਸਾਲਾਂ ਵਿਚ 400 ਨਵੀਆਂ ਵੰਦੇ ਭਾਰਤ ਟਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਵਿਦੇਸ਼ ਦੀ ਯਾਤਰਾ ਕਰਨ ਵਾਲਿਆਂ ਨੂੰ ਮਿਲੇਗਾ ‘ਈ-ਪਾਸਪੋਰਟ’ ਦਾ ਤੋਹਫ਼ਾ, ਜਾਣੋ ਇਸ ਦੇੇ ਫ਼ਾਇਦੇ
ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤੀ ਰੇਲਵੇ ਦੀ ਰਫ਼ਤਾਰ ਲਈ 100 ਗਤੀਸ਼ਕਤੀ ਕਾਰਗੋ ਦੀ ਵੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸਾਲ 2022-23 ਦਰਮਿਆਨ ਰੇਲਵੇ ਹਾਈਵੇਅ ਦੀ ਲੰਬਾਈ 25,000 ਕਿਲੋਮੀਟਰ ਤੱਕ ਵਧਾਈ ਜਾਵੇਗੀ। ਰੇਲਵੇ ਛੋਟੇ ਕਿਸਾਨਾਂ ਅਤੇ ਛੋਟੇ ਅਤੇ ਮੱਧ ਉੱਦਮੀਆਂ ਲਈ ਨਵੇਂ ਪ੍ਰੋਡਕਟ ਅਤੇ ਹੁਨਰਮੰਦ ਲਾਜਿਸਟਿਕ ਸਰਵਿਸ ਤਿਆਰ ਕਰੇਗਾ। ਸਥਾਈ ਉਤਪਾਦ ਦੀ ਸਪਲਾਈ ਚੇਨ ਵਧਾਉਣ ਲਈ ‘ਇਕ ਸਟੇਸ਼ਨ, ਇਕ ਉਤਪਾਦ’ ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਦੇਸ਼ ਦੇ ਵਿਕਾਸ ਨੂੰ ਰਫ਼ਤਾਰ ਮਿਲੇਗੀ।
ਇਹ ਵੀ ਪੜ੍ਹੋ- ਬਜਟ 2022: ਖੇਤੀ ’ਚ ‘ਡਰੋਨ’ ਕਰੇਗਾ ਮਦਦ, ਕਿਸਾਨਾਂ ਲਈ ਹੋਏ ਇਹ ਵੱਡੇ ਐਲਾਨ
ਰਫਤਾਰ ਨੂੰ ਨਵਾਂ ਆਯਾਮ ਦੇਣ ਦੀ ਯੋਜਨਾ ‘ਪੀ. ਐੱਮ. ਗਤੀ ਸ਼ਕਤੀ’
‘ਪੀ. ਐੱਮ. ਗਤੀ ਸ਼ਕਤੀ’ ਮਾਸਟਰ ਪਲਾਨ ਟਰਾਂਸਪੋਰਟ ਦੇ ਸਭ ਮਾਧਿਅਮਾਂ ਦੇ ਵਿਕਾਸ ਅਤੇ ਪਸਾਰ ਨੂੰ ਹੱਲਾਸ਼ੇਰੀ ਦੇਣ ਦੀ ਯੋਜਨਾ ਹੈ। ਇਸ ਨਾਲ ਦੇਸ਼ ਵਿਚ ਮਲਟੀ ਮਾਡਲ ਕੁਨੈਕਟੀਵਿਟੀ ਲਈ ਢੁਕਵੇਂ ਰੂਪ ਵਿਚ ਪਹਿਲ ਕੀਤੀ ਜਾਏਗੀ। ‘ਪੀ. ਐੱਮ. ਗਤੀ ਸ਼ਕਤੀ’ ਮਾਸਟਰ ਪਲਾਨ ਵਿਚ ਆਰਥਿਕ ਤਬਦੀਲੀ, ਵੱਖ-ਵੱਖ ਟਰਾਂਸਪੋਰਟ ਸਾਧਨਾਂ ਰਾਹੀਂ ਬਿਨਾਂ ਰੁਕਾਵਟ ਸਫਰ ਅਤੇ ਮਾਲ ਦੀ ਆਵਾਜਾਈ ਨੂੰ ਹੱਲਾਸ਼ੇਰੀ ਦਿੱਤੀ ਜਾਏਗੀ।
ਹਾਈਵੇ ਦੇ ਵਾਧੇ ਲਈ ਰੱਖੇ 20,000 ਕਰੋੜ ਰੁਪਏ
ਨਵੀਆਂ ਵੰਦੇ ਭਾਰਤ ਟਰੇਨਾਂ ਲਈ ਵਿਸਟਾਡੋਮ ਕੋਚਾਂ ਰਾਹੀਂ ਰੇਲਵੇ ਦੀ ਚਮਕ ਵਧੀ ਹੈ। ਵੰਦੇ ਭਾਰਤ ਟਰੇਨਾਂ ਵਿਚ ਸਫਰ ਸੌਖਾ ਅਤੇ ਬਹੁਤ ਸਹੂਲਤ ਵਾਲਾ ਬਣਾਇਆ ਗਿਆ ਹੈ। ਪਿਛਲੇ 7 ਸਾਲਾਂ ਵਿਚ 24,000 ਕਿਲੋਮੀਟਰ ਰੇਲਵੇ ਰੂਟ ਦਾ ਬਿਜਲੀਕਰਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ 2022-23 ਦੌਰਾਨ ਨੈਸ਼ਨਲ ਹਾਈਵੇ ਦੀ ਲੰਬਾਈ 25,000 ਕਿਲੋਮੀਟਰ ਤੱਕ ਵਧਾਈ ਜਾਏਗੀ। ਹਾਈਵੇ ਦੇ ਵਾਧੇ ’ਤੇ 20,000 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਵਿੱਤ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਟਰਾਂਸਪੋਰਟ ਸਹੂਲਤ ਲਈ 1 ਸਾਲ ’ਚ 25,000 ਕਿਲੋਮੀਟਰ ਹਾਈਵੇਅ ਦੀ ਲੰਬਾਈ ਵਧਾਈ ਜਾਵੇਗੀ। ਹਾਈਵੇਅ ਵਿਸਥਾਰ ’ਤੇ 20 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। 8 ਨਵੀਆਂ ਰੋਪਵੇਅ ਦਾ ਨਿਰਮਾਣ ਕੀਤਾ ਜਾਵੇਗਾ। ਅਗਲੇ 3 ਸਾਲਾਂ ਵਿਚ 100 ਪੀ. ਐੱਮ. ਗਤੀ ਸ਼ਕਤੀ ਕਾਰਗੋ ਟਰਮੀਨਲ ਵਿਕਸਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ- ਵਿੱਤ ਮੰਤਰੀ ਦੇ ਬਜਟ ਪੇਸ਼ ਕਰਨ ਦੌਰਾਨ ਆਪਣਾ ਸਿਰ ਫੜੇ ਹੋਏ ਦਿੱਸੇ ਰਾਹੁਲ ਗਾਂਧੀ, ਤਸਵੀਰ ਵਾਇਰਲ