ਗਲੇ ''ਚ ਤਕਲੀਫ ਹੋਣ ਕਾਰਨ ਪੂਰਾ ਬਜਟ ਭਾਸ਼ਣ ਨਹੀਂ ਪੜ੍ਹ ਸਕੀ ਨਿਰਮਲਾ ਸੀਤਾਰਮਨ

02/01/2020 5:56:06 PM

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਸਵਸਥ ਹੋਣ ਕਾਰਨ ਸ਼ਨੀਵਾਰ ਨੂੰ ਲੋਕ ਸਭਾ 'ਚ ਬਜਟ ਭਾਸ਼ਣ ਦੇ ਕੁਝ ਪੰਨੇ ਨਹੀਂ ਪੜ੍ਹ ਸਕੀ। ਉਨ੍ਹਾਂ ਨੇ ਅੱਜ ਯਾਨੀ ਸ਼ਨੀਵਾਰ ਨੂੰ ਵਿੱਤ ਸਾਲ 2020-21 ਦਾ ਬਜਟ ਭਾਸ਼ਣ 2 ਘੰਟੇ 39 ਮਿੰਟ ਤੱਕ ਪੜ੍ਹਿਆ। ਬਜਟ ਭਾਸ਼ਣ ਪੜ੍ਹਦੇ ਸਮੇਂ ਤੱਕ ਉਨ੍ਹਾਂ ਦੀ ਸਿਹਤ ਕੁਝ ਖਰਾਬ ਹੋਈ ਅਤੇ ਗਲੇ 'ਚ ਤਕਲੀਫ਼ ਹੋਣ ਲੱਗੀ। ਇਸ ਦੌਰਾਨ ਉਨ੍ਹਾਂ ਨੇ 3 ਵਾਰ ਪਾਣੀ ਪੀਤਾ। ਹਾਲਾਂਕਿ ਇਸ ਨਾਲ ਕੁਝ ਫਾਇਦਾ ਨਹੀਂ ਹੋਇਆ। ਉਦੋਂ ਸਦਨ 'ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਤੋਂ ਬਜਟ ਦਸਤਾਵੇਜ਼ ਸਭਾ ਮੇਜ਼ 'ਤੇ ਰੱਖਣ ਦੀ ਅਪੀਲ ਕੀਤੀ। ਇਸ 'ਤੇ ਸੀਤਾਰਮਨ ਨੇ ਕਿਹਾ ਕਿ ਸਿਰਫ਼ 2 ਪੰਨੇ ਬਚੇ ਹਨ।
 

ਨਿਤਿਨ ਗਡਕਰੀ ਨੇ ਸੀਤਾਰਮਨ ਨੂੰ ਦਿੱਤੀ ਸੀ ਟੌਫੀ
ਵਿੱਤ ਮੰਤਰੀ ਨੇ ਮੁੜ ਬਜਟ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਹ ਠੀਕ ਤਰ੍ਹਾਂ ਨਹੀਂ ਪੜ੍ਹ ਪਾ ਰਹੀ ਸੀ। ਸਦਨ 'ਚ ਕੋਲ ਹੀ ਬੈਠੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਕੁਝ ਕਿਹਾ। ਇਸ ਤੋਂ ਬਾਅਦ ਗਡਕਰੀ ਨੇ ਟੌਫੀ ਕੱਢ ਕੇ ਸੀਤਾਰਮਨ ਨੂੰ ਦਿੱਤੀ ਪਰ ਇਸ ਦੇ ਬਾਅਦ ਵੀ ਉਨ੍ਹਾਂ ਨੂੰ ਬਜਟ ਭਾਸ਼ਣ ਪੜ੍ਹਨ 'ਚ ਪਰੇਸ਼ਾਨੀ ਹੋਣ 'ਤੇ ਕੁਝ ਕੇਂਦਰੀ ਮੰਤਰੀਆਂ ਨੇ ਬਜਟ ਦਸਤਾਵੇਜ਼ ਸਭਾ ਮੇਜ਼ 'ਤੇ ਰੱਖਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਵਿੱਤ ਮੰਤਰੀ ਨੇ ਲੋਕ ਸਭਾ ਸਪੀਕਰ ਦੀ ਮਨਜ਼ੂਰੀ ਨਾਲ ਬਜਟ ਭਾਸ਼ਣ ਸਭਾ ਮੇਜ਼ 'ਤੇ ਰੱਖ ਦਿੱਤਾ। ਬਾਅਦ 'ਚ ਵਿੱਤ ਮੰਤਰੀ ਸੀਤਾਰਮਨ ਰਾਜ ਸਭਾ ਗਈ ਅਤੇ ਬਜਟ ਨਾਲ ਜੁੜੇ ਕਾਗਜ਼ਾਤ ਸਦਨ ਦੀ ਮੇਜ਼ 'ਤੇ ਰੱਖੇ।


DIsha

Content Editor

Related News