ਹੈਲਥ ਬਜਟ 2020: ਹੁਣ ਹਰ ਕਸਬੇ 'ਚ ਪਹੁੰਚੇਗੀ 'ਆਯੂਸ਼ਮਾਨ ਭਾਰਤ' ਯੋਜਨਾ
Saturday, Feb 01, 2020 - 02:01 PM (IST)

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਸ਼ਨੀਵਾਰ ਨੂੰ ਆਪਣੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕਰ ਰਹੀ ਹੈ। ਬਜਟ 'ਚ ਕਿਸਾਨਾਂ ਅਤੇ ਪਿੰਡਾਂ ਦੀ ਆਬਾਦੀ ਦੇ ਇਲਾਵਾ ਸਿਹਤ ਖੇਤਰ ਨੂੰ ਲੈ ਕੇ ਵੀ ਕਈ ਵੱਡੇ ਐਲਾਨ ਕੀਤੇ ਗਏ ਹਨ। ਇਸ ਵਾਰ ਮੋਦੀ ਸਰਕਾਰ ਨੇ ਸਿਹਤ ਯੋਜਵਾਨਾਂ ਦੇ ਲਈ 69,000 ਕਰੋੜ ਰੁਪਏ ਦੇ ਬਜਟ ਦਾ ਹੱਲ ਕੀਤਾ ਹੈ, ਜਿਸ 'ਚ ਪੀ.ਐੱਮ. ਜਨ ਸਿਹਤ ਯੋਜਨਾ ਦੇ ਲਈ 6400 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 'ਮਿਸ਼ਨ ਇੰਦਰਧਨੁਸ਼' 'ਚ ਨਵੀਂ ਬੀਮਾਰੀਆਂ ਅਤੇ ਨਵੀਂ ਵੈਕਸੀਨ ਨੂੰ ਸ਼ਾਮਲ ਕੀਤਾ ਜਾਵੇਗਾ। 'ਫਿਟ ਇੰਡੀਆ' ਵੀ ਇਸ ਦਾ ਹਿੱਸਾ ਹੋਵੇਗਾ। ਮੋਦੀ ਸਰਕਾਰ ਦੀ ਸਭ ਤੋਂ ਵੱਡੀ ਸਿਹਤ ਸੁਰੱਖਿਆ ਯੋਜਨਾ ਆਯੂਸ਼ਮਾਨ ਭਾਰਤ ਨੂੰ ਲੈ ਕੇ ਵਿੱਤ ਮੰਤਰੀ ਨੇ ਕਿਹਾ ਕਿ ਵਰਤਮਾਨ 'ਚ ਇਸ ਯੋਜਨਾ ਨਾਲ 20,000 ਹਸਪਤਾਲਾਂ ਨੂੰ ਜੋੜਿਆ ਗਿਆ ਹੈ ਅਤੇ ਹੁਣ ਇਸ ਦਾ ਵਿਸਥਾਰ ਟੀਅਰ-2 ਅਤੇ ਟੀਅਰ 3 ਸ਼ਹਿਰਾਂ 'ਚ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਯੋਜਨਾ ਦੇ ਵਿਸਥਾਰ ਨਾਲ ਇਨ੍ਹਾਂ ਇਲਾਕੇ ਦੇ ਗਰੀਬਾਂ ਨੂੰ ਵੀ ਯੋਜਨਾ ਦਾ ਲਾਭ ਮਿਲ ਸਕੇਗਾ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਜਿਨ੍ਹਾਂ ਖੇਤਰਾਂ 'ਚ ਕੋਈ ਹਸਪਤਾਲ ਨਹੀਂ ਹੈ, ਉੱਥੇ ਪੀ.ਪੀ.ਪੀ. (ਨਿੱਜੀ-ਸਰਕਾਰੀ ਸਾਂਝੇਦਾਰੀ ਮਾਡਲ) ਦੇ ਜ਼ਰੀਏ ਨਵੇਂ ਹਸਪਤਾਲ ਬਣਾਏ ਜਾਣਗੇ। ਇਸ ਸਮੇਂ 'ਚ 112 ਜ਼ਿਲਿਆਂ ਨੂੰ ਚਿੰਨ੍ਹ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ।
2025 ਤੱਕ ਭਾਰਤ ਹੋਵੇਗਾ ਟੀ.ਬੀ. ਮੁਕਤ
ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਭਾਰਤ ਨੂੰ 2025 ਤੱਕ ਟੀ.ਬੀ. ਮੁਕਤ ਕਰਵਾਉਣ ਦਾ ਸਕੰਲਪ ਲਿਆ। ਉਨ੍ਹਾਂ ਨੇ ਕਿਹਾ ਕਿ ਟੀ.ਬੀ. ਦੇ ਖਿਲਾਫ ਦੇਸ਼ ਭਰ 'ਚ ਮੁਹਿੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ 'ਟੀ.ਬੀ. ਹਾਰੇਗਾ, ਦੇਸ਼ ਜਿੱਤੇਗਾ' ਦਾ ਨਾਅਰਾ ਵੀ ਦਿੱਤਾ।
ਬਜਟ 'ਚ ਪ੍ਰਧਾਨ ਮੰਤਰੀ ਜਨ ਔਸਧੀ ਯੋਜਨਾ ਦੇ ਤਹਿਤ ਔਸ਼ਧੀ ਕੇਂਦਰੀ ਦੀ ਗਿਣਤੀ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਔਸ਼ਧੀ ਕੇਂਦਰਾਂ 'ਤੇ ਘੱਟ ਕੀਮਤ 'ਤੇ ਦਵਾਈਆਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ। ਵਿੱਤ ਮੰਤਰੀ ਨੇ ਕਹਾ ਕਿ ਮੈਡੀਕਲ ਡਿਵਾਇਸ 'ਤੇ ਮਿਲਣ ਵਾਲੇ ਟੈਕਸ ਦਾ ਇਸਤੇਮਾਲ ਮੈਡੀਕਲ ਸੁਵਿਧਾਵਾਂ ਨੂੰ ਬੜਾਵਾ ਦੇਣ ਦੇ ਲਈ ਕੀਤਾ ਜਾਵੇਗਾ।