ਵੰਸ਼ਵਾਦੀ ਪਾਰਟੀ ਬਣਨ ਦੀ ਰਾਹ ’ਤੇ ਬਸਪਾ! ਮਾਇਆਵਤੀ ਦੇ ਭਤੀਜੇ ਨੂੰ ਦੱਸਿਆ ਜਾ ਰਿਹਾ ਸੰਭਾਵਿਤ ਉੱਤਰਾਧਿਕਾਰੀ
Tuesday, Aug 29, 2023 - 04:03 PM (IST)
ਨਵੀਂ ਦਿੱਲੀ (ਬਿਊਰੋ)– ਸਿਆਸਤ ’ਚ ਭਾਈ-ਭਤੀਜਾਵਾਦ ਤੇ ਵੰਸ਼ਵਾਦ ਕੋਈ ਨਵੀਂ ਗੱਲ ਨਹੀਂ ਹੈ। ਕਾਂਗਰਸ ’ਚ ਨਹਿਰੂ ਗਾਂਧੀ ਪਰਿਵਾਰ ਦੀ ਪੰਜਵੀਂ ਪੀੜ੍ਹੀ ਹੁਣ ਕਾਂਗਰਸ ’ਚ ਅੱਗੇ ਹੈ। ਭਾਜਪਾ ’ਚ ਕਈ ਸੂਬਿਆਂ ’ਚ ਇਸ ਦੇ ਕਈ ਅਹੁਦੇਦਾਰ ਤੀਜੀ ਪੀੜ੍ਹੀ ਦੇ ਨੇਤਾ ਹਨ। ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਤੇ ਡੀਯ ਐੱਮ. ਕੇ. ਵਰਗੀਆਂ ਪਾਰਟੀਆਂ ਲਈ ਵੀ ਰਾਜਨੀਤੀ ’ਚ ਪਰਿਵਾਰ ਮਾਇਨੇ ਰੱਖਦੇ ਹਨ।
ਬਸਪਾ ਵੰਸ਼ਵਾਦੀ ਪਾਰਟੀ ਬਣਨ ਵੱਲ ਵਧਦੀ ਨਜ਼ਰ ਆ ਰਹੀ ਹੈ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਹੁਜਨ ਸਮਾਜ ਪਾਰਟੀ ਵੀ ਵੰਸ਼ਵਾਦੀ ਪਾਰਟੀ ਬਣਨ ਵੱਲ ਵੱਧ ਰਹੀ ਹੈ। ਕਾਂਸ਼ੀ ਰਾਮ ਨੇ 1984 ’ਚ ਬਸਪਾ ਦੀ ਸਥਾਪਨਾ ਕੀਤੀ ਸੀ। ਉਸ ਨੇ 1982 ’ਚ ਚਮਚਾ ਯੁੱਗ ਕਿਤਾਬ ਨਾਲ ਬਹੁਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਤੇ ਪਾਰਟੀ ਨੇ ਉੱਤਰੀ ਭਾਰਤ ਦੀ ਰਾਜਨੀਤੀ ’ਤੇ ਬਹੁਤ ਪ੍ਰਭਾਵ ਪਾਇਆ ਪਰ ਕਾਂਸ਼ੀ ਰਾਮ ਨੇ ਆਪਣੇ ਪਰਿਵਾਰ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਤੇ ਸੰਘਰਸ਼ ਦੇ ਦਿਨਾਂ ਦੌਰਾਨ ਉਨ੍ਹਾਂ ਨੂੰ ਮਾਇਆਵਤੀ ਦਾ ਸਮਰਥਨ ਮਿਲਿਆ।
ਇਹ ਖ਼ਬਰ ਵੀ ਪੜ੍ਹੋ : ਹਰਿਦੁਆਰ ’ਚ ਭਾਗਵਤ ਨੇ ਕਿਹਾ, ‘ਅਨੇਕਤਾ ’ਚ ਏਕਤਾ ਸਾਡੀ ਪ੍ਰੰਪਰਾ ਦਾ ਅੰਗ’
ਮਾਇਆਵਤੀ ਦੇ ਭਤੀਜੇ ਆਕਾਸ਼ ਆਨੰਦ ਨੂੰ ਸੰਭਾਵਿਤ ਉੱਤਰਾਧਿਕਾਰੀ ਦੱਸਿਆ ਜਾ ਰਿਹਾ ਹੈ
ਤੁਹਾਨੂੰ ਦੱਸ ਦੇਈਏ ਕਿ 15 ਦਸੰਬਰ, 2001 ਨੂੰ ਲਖਨਊ ’ਚ ਇਕ ਰੈਲੀ ’ਚ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ ਸੀ। ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਆਕਾਸ਼ ਆਨੰਦ, ਜੋ ਇਸ ਵੇਲੇ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਹਨ, ਨੂੰ ਮਾਇਆਵਤੀ ਦੇ ਸੰਭਾਵੀ ਉੱਤਰਾਧਿਕਾਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਆਨੰਦ ਲਖਨਊ ’ਚ ਪਾਰਟੀ ਦੀ ਬੈਠਕ ’ਚ ਮਾਇਆਵਤੀ ਨਾਲ ਮੌਜੂਦ ਸਨ ਤੇ ਇਹ ਤਸਵੀਰ ਉਨ੍ਹਾਂ ਦੇ ਟਵਿਟਰ ਅਕਾਊਂਟ ’ਤੇ ਪੋਸਟ ਹੋਈ। ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਆਨੰਦ ਇਨ੍ਹਾਂ ਸੂਬਿਆਂ ਲਈ ਚੋਣ ਪ੍ਰਚਾਰ ’ਚ ਮੁੱਖ ਭੂਮਿਕਾ ਨਿਭਾਅ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।