ਮਜ਼ਦੂਰਾਂ ਨੂੰ ਟਰੇਨਾਂ ''ਤੇ ਘਰ ਭੇਜਣ ''ਚ ਮਦਦ ਕਰੇ ਕਾਂਗਰਸ : ਮਾਇਆਵਤੀ
Wednesday, May 20, 2020 - 02:53 PM (IST)
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦੇ ਨਾਂ 'ਤੇ ਭਾਜਪਾ ਅਤੇ ਕਾਂਗਰਸ ਵਲੋਂ ਜਿਸ ਤਰ੍ਹਾਂ ਦੀ ਘਿਨਾਉਣੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਬੇਹੱਦ ਮੰਦਭਾਗੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਮਜ਼ਦੂਰਾਂ ਦਾ ਟਿਕਟ ਲੈ ਕੇ ਟਰੇਨਾਂ ਤੋਂ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਭੇਜਣ 'ਚ ਮਦਦ ਕਰਨੀ ਚਾਹੀਦੀ ਹੈ। ਇਹ ਜ਼ਿਆਦਾ ਉੱਚਿਤ ਅਤੇ ਸਹੀ ਹੋਵੇਗਾ। ਬੁੱਧਵਾਰ ਨੂੰ ਉਨ੍ਹਾਂ ਨੇ ਬੱਸ ਮਾਮਲੇ 'ਤੇ ਟਵੀਟ ਕੀਤੇ। ਪਹਿਲੇ ਟਵੀਟ 'ਚ ਮਾਇਆਵਤੀ ਨੇ ਕਿਹਾ,''ਪਿਛਲੇ ਕਈ ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜਣ ਦੇ ਨਾਂ 'ਤੇ ਖਾਸ ਕਰ ਕੇ ਭਾਜਪਾ ਅਤੇ ਕਾਂਗਰਸ ਵਲੋਂ ਜਿਸ ਤਰ੍ਹਾਂ ਨਾਲ ਘਿਨਾਉਣੀ ਰਾਜਨੀਤੀ ਕੀਤੀ ਜਾ ਰਹੀ ਹੈ, ਇਹ ਬੇਹੱਦ ਮੰਦਭਾਗੀ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਇਹ ਪਾਰਟੀਆਂ ਆਪਸੀ ਮਿਲੀਭਗਤ ਨਾਲ ਇਕ-ਦੂਜੇ 'ਤੇ ਦੋਸ਼ ਲਗਾ ਕੇ ਇਨ੍ਹਾਂ ਦੀ ਤ੍ਰਾਸਦੀ ਤੋਂ ਧਿਆਨ ਹਟਾ ਰਹੀਆਂ ਹਨ?''
ਉਨ੍ਹਾਂ ਨੇ ਦੂਜੇ ਟਵੀਟ 'ਚ ਕਿਹਾ,''ਜੇਕਰ ਅਜਿਹਾ ਨਹੀਂ ਹੈ ਤਾਂ ਬਸਪਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਮਜ਼ਦੂਰ ਪ੍ਰਵਾਸੀਆਂ ਨੂੰ ਬੱਸਾਂ ਤੋਂ ਹੀ ਘਰ ਭੇਜਣ 'ਚ ਮਦਦ ਕਰਨ 'ਤੇ ਅੜਨ ਦੀ ਬਜਾਏ, ਇਨ੍ਹਾਂ ਦਾ ਟਿਕਟ ਲੈ ਕੇ ਟਰੇਨਾਂ ਤੋਂ ਹੀ ਇਨ੍ਹਾਂ ਸਾਰਿਆਂ ਨੂੰ ਇਨ੍ਹਾਂ ਦੇ ਘਰ ਭੇਜਣ 'ਚ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ, ਇਹ ਜ਼ਿਆਦਾ ਉੱਚਿਤ ਅਤੇ ਸਹੀ ਹੋਵੇਗਾ।'' ਮਾਇਆਵਤੀ ਨੇ ਤੀਜੇ ਟਵੀਟ 'ਚ ਕਿਹਾ,''ਇਨ੍ਹਾਂ ਸਾਰੀਆਂ ਗੱਲਾਂ ਨੂੰ ਖਾਸ ਧਿਆਨ 'ਚ ਰੱਖ ਕੇ ਹੀ ਬਸਪਾ ਦੇ ਲੋਕਾਂ ਨੇ ਆਪਣੇ ਹਿਸਾਬ ਨਾਲ ਪ੍ਰਸਾਰ ਦੇ ਚੱਕਰ 'ਚ ਨਾ ਪੈ ਕੇ ਪੂਰੇ ਦੇਸ਼ 'ਚ ਇਨ੍ਹਾਂ ਦੀ ਹਰ ਪੱਧਰ 'ਤੇ ਕਾਫੀ ਮਦਦ ਕੀਤੀ ਹੈ, ਭਾਜਪਾ ਤੇ ਕਾਂਗਰਸ ਪਾਰਟੀ ਦੀ ਤਰ੍ਹਾਂ ਇਨ੍ਹਾਂ ਦੀ ਮਦਦ ਦੀ ਆੜ 'ਚ ਕੋਈ ਘਿਨਾਉਣੀ ਰਾਜਨੀਤੀ ਨਹੀਂ ਕੀਤੀ ਹੈ।'' ਬਸਪਾ ਨੇਤਾ ਨੇ ਆਪਣੇ ਚੌਥੇ ਟਵੀਟ 'ਚ ਕਿਹਾ,''ਨਾਲ ਹੀ, ਬਸਾਪ ਦੀ ਕਾਂਗਰਸ ਪਾਰਟੀ ਨੂੰ ਇਹ ਵੀ ਸਲਾਹ ਹੈ ਕਿ ਜੇਕਰ ਉਸ ਨੂੰ ਮਜ਼ਦੂਰ ਪ੍ਰਵਾਸੀਆਂ ਨੂੰ ਬੱਸਾਂ ਤੋਂ ਹੀ ਉਨ੍ਹਾਂ ਦੀ ਘਰ ਵਾਪਸੀ 'ਚ ਮਦਦ ਕਰਨੀ ਹੈ, ਟਰੇਨਾਂ ਨਾਲ ਨਹੀਂ ਕਰਨੀ ਹੈ ਤਾਂ ਫਿਰ ਇਨ੍ਹਾਂ ਨੇ ਆਪਣੀਆਂ ਇਹ ਸਾਰੀਆਂ ਬੱਸਾਂ ਕਾਂਗਰਸ ਸ਼ਾਸਿਤ ਰਾਜਾਂ 'ਚ ਮਜ਼ਦੂਰਾਂ ਦੀ ਮਦਦ 'ਚ ਲਗਾ ਦੇਣੀਆਂ ਚਾਹੀਦੀਆਂ ਤਾਂ ਇਹ ਬਿਹਤਰ ਹੋਵੇਗਾ।''