ਮਹਾਰਾਸ਼ਟਰ ਤੇ ਹਰਿਆਣਾ ਲਈ ਬਸਪਾ ਨੇ ਉਮੀਦਵਾਰ ਕੀਤੇ ਤੈਅ

Wednesday, Oct 02, 2019 - 05:07 PM (IST)

ਮਹਾਰਾਸ਼ਟਰ ਤੇ ਹਰਿਆਣਾ ਲਈ ਬਸਪਾ ਨੇ ਉਮੀਦਵਾਰ ਕੀਤੇ ਤੈਅ

ਨਵੀਂ ਦਿੱਲੀ/ਚੰਡੀਗੜ੍ਹ—ਬਹੁਜਨ ਸਮਾਜ ਪਾਰਟੀ (ਬਸਪਾ) ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਹਨ। ਬਸਪਾ ਮੁਖੀ ਮਾਇਆਵਤੀ ਦੀ ਪ੍ਰਧਾਨਗੀ ਹੇਠ ਦੋਹਾਂ ਸੂਬਿਆਂ ਦੇ ਦਰਸ਼ਕਾਂ ਅਤੇ ਸੂਬਾਈ ਇਕਾਈਆਂ ਦੇ ਆਗੂਆਂ ਨਾਲ ਇਕ ਹਫਤਾ ਚੱਲੀਆਂ ਬੈਠਕਾਂ ਪਿੱਛੋਂ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ। ਬਸਪਾ ਨੇ 29 ਸਤੰਬਰ ਨੂੰ ਹਰਿਆਣਾ ਦੀਆਂ 90 'ਚੋਂ 41 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਮਹਾਰਾਸ਼ਟਰ ਲਈ 150 ਉਮੀਦਵਾਰਾਂ ਦੇ ਨਾਂ ਤੈਅ ਕਰ ਲਏ ਗਏ। ਬਾਕੀ ਸੀਟਾਂ ਲਈ ਵੀ ਜਲਦੀ ਹੀ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।ਬਾਕੀ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਤੈਅ ਕੀਤੇ ਦਾ ਰਹੇ ਹਨ। ਨਾਮਜ਼ਦਗੀ ਦੀ ਆਖਰੀ ਤਾਰੀਕ 4 ਅਕਤੂਬਰ ਹੋਣ ਦੇ ਮੱਦੇਨਜ਼ਰ ਦੋਵਾਂ ਸੂਬਿਆਂ ਲਈ ਉਮੀਦਵਾਰਾਂ ਦੀ ਲਿਸਟ ਅੱਜ ਭਾਵ ਬੁੱਧਵਾਰ ਸ਼ਾਮ ਤੱਕ ਰਸਮੀ ਤੌਰ 'ਤੇ ਜਾਰੀ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਦੋਵਾਂ ਸੂਬਿਆਂ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਿੰਗ ਹੋਵੇਗੀ।


author

Iqbalkaur

Content Editor

Related News