IAS ਰਾਣੀ ਨਾਗਰ ਦੇ ਅਸਤੀਫਾ ਦੇਣ ''ਤੇ ਮਾਇਆਵਤੀ ਨੇ ਖੱਟੜ ਸਰਕਾਰ ਤੋਂ ਪੁੱਛਿਆ ਇਹ ਸਵਾਲ

Wednesday, May 06, 2020 - 12:43 PM (IST)

IAS ਰਾਣੀ ਨਾਗਰ ਦੇ ਅਸਤੀਫਾ ਦੇਣ ''ਤੇ ਮਾਇਆਵਤੀ ਨੇ ਖੱਟੜ ਸਰਕਾਰ ਤੋਂ ਪੁੱਛਿਆ ਇਹ ਸਵਾਲ

ਲਖਨਊ-ਹਰਿਆਣਾ ਦੀ ਮਹਿਲਾ ਆਈ.ਏ.ਐੱਸ ਅਫਸਰ ਰਾਣੀ ਨਾਗਰ ਦੇ ਅਸਤੀਫਾ ਦੇਣ ਤੋਂ ਬਾਅਦ ਸਿਆਸੀ ਘਮਾਸਾਨ ਛਿੜ ਗਿਆ ਹੈ। ਅੱਜ ਭਾਵ ਬੁੱਧਵਾਰ ਨੂੰ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਟਵੀਟ ਕਰਦੇ ਹੋਏ ਦੁੱਖ ਜ਼ਾਹਿਰ ਕੀਤਾ ਹੈ। ਇਸ ਤੋਂ ਇਲਾਵਾ ਟਵੀਟ ਰਾਹੀਂ ਹਰਿਆਣਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ 'ਚ ਟਵੀਟ ਰਾਹੀਂ ਕਿਹਾ, "ਹਰਿਆਣਾ ਦੀ ਮਹਿਲਾ ਆਈ.ਏ.ਐੱਸ ਅਫਸਰ ਰਾਣੀ ਨਾਗਰ ਨੂੰ ਨੌਕਰੀ ਦੌਰਾਨ ਆਪਣੀ ਜਾਨ ਨੂੰ ਖਤਰੇ ਦੇ ਕਾਰਨ ਅੰਤ ਨੌਕਰੀ ਤੋਂ ਅਸਤੀਫਾ ਦੇ ਕੇ ਵਾਪਸ ਆਪਣੇ ਘਰ ਯੂ.ਪੀ ਜਾਣਾ ਪਿਆ ਹੈ, ਜੋ ਬਹੁਤ ਦੁੱਖਭਰੀ ਅਤੇ ਮੰਦਭਾਗੀ ਗੱਲ ਹੈ। ਔਰਤਾਂ ਦੀ ਸੁਰੱਖਿਆ ਅਤੇ ਸਨਮਾਣ ਦੇ ਮਾਮਲਿਆਂ 'ਚ ਅਜਿਹੀ ਸਰਕਾਰ ਬੇਰੁਖੀ ਅਤੇ ਚੁੱਪ ਕਿਉ ਹੈ।"

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 26 ਅਪ੍ਰੈਲ ਨੂੰ ਮਾਇਆਵਤੀ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਸੀ ਕਿ ਰਾਣੀ ਨਾਗਰ ਦੁਆਰਾ ਆਪਣੇ ਕੁਝ ਉੱਚ ਅਧਿਕਾਰੀਆਂ 'ਤੇ ਲਾਏ ਗਏ ਪਰੇਸ਼ਾਨ ਕਰਨ ਦੇ ਮਾਮਲੇ 'ਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ। ਮਾਇਆਵਤੀ ਨੇ ਇਸ ਸਬੰਧੀ ਵੀ ਟਵੀਟ ਕਰਦੇ ਹੋਏ ਐਲਾਨ ਕੀਤਾ ਸੀ ਕਿ ਉਹ ਆਈ.ਏ.ਐੱਸ. ਰਾਣੀ ਨਾਗਰ ਦੇ ਨਾਲ ਹੈ।

ਮਾਇਆਵਤੀ ਨੇ ਟਵੀਟ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਛਾਇਆ ਮਾਮਲਾ-
ਮਾਇਆਵਤੀ ਦੇ ਟਵੀਟ ਤੋਂ ਬਾਅਦ ਇਹ ਮਾਮਲਾ ਰਾਸ਼ਟਰੀ ਪੱਧਰ 'ਤੇ ਛਾ ਗਿਆ ਸੀ। ਮਾਇਆਵਤੀ ਦੇ ਟਵੀਟ ਤੋਂ ਬਾਅਦ ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ, ਕਾਂਗਰਸ ਨੇਤਾ ਸਮੇਤ ਕਈ ਰਾਜਨੇਤਾਵਾਂ ਨੇ ਰਾਣੀ ਦੇ ਪੱਖ 'ਚ ਸਮਰਥਨ ਕੀਤਾ ਸੀ। ਦੱਸ ਦੇਈਏ ਕਿ ਰਾਣੀ ਨਾਗਰ ਗੌਤਮ ਬੁੱਧ ਨਗਰ ਦੇ ਬਾਦਲਪੁਰ ਪਿੰਡ ਦੀ ਮੂਲ ਨਿਵਾਸੀ ਹੈ ਅਤੇ ਮਾਇਆਵਤੀ ਵੀ ਇਸੇ ਪਿੰਡ ਦੀ ਰਹਿਣ ਵਾਲੀ ਹੈ। ਬਾਦਲਪੁਰ ਪਿੰਡ ਦੇ ਲੋਕਾਂ ਨੇ ਇਹ ਪੂਰੀ ਜਾਣਕਾਰੀ ਬਸਪਾ ਸੁਪ੍ਰੀਮੋ ਮਾਇਆਵਤੀ ਤੱਕ ਪਹੁੰਚਾਈ, ਜਿਸ ਤੋਂ ਬਾਅਦ ਸ਼ਨੀਵਾਰ ਨੂੰ ਮਾਇਆਵਤੀ ਨੇ ਰਾਣੀ ਨਾਗਰ ਦੇ ਪੱਖ 'ਚ ਟਵੀਟ ਕੀਤੇ ਹਨ।

ਇਹ ਹੈ ਪੂਰਾ ਮਾਮਲਾ-
ਰਾਣੀ ਨਾਗਰ ਹਰਿਆਣਾ ਕੈਡਰ ਦੀ ਸਾਲ 2014 ਦੀ ਆਈ.ਏ.ਐੱਸ ਅਧਿਕਾਰੀ ਹੈ। ਰਾਣੀ ਨੇ 24 ਅਪ੍ਰੈਲ ਦੀ ਸਵੇਰਸਾਰ ਲਗਭਗ 4 ਵਜੇ ਆਪਣੇ ਫੇਸਬੁੱਕ ਵਾਲ 'ਤੇ ਲਿਖਿਆ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਹਰਿਆਣਾ 'ਚ ਨੌਕਰੀ ਨਹੀਂ ਕਰ ਸਕਦੀ। ਲਾਕਡਾਊਨ ਤੋਂ ਤਰੁੰਤ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗੀ। ਫੇਸਬੁੱਕ ਪੋਸਟ ਤੋਂ ਬਾਅਦ ਇਹ ਪੂਰਾ ਮਾਮਲਾ ਮੀਡੀਆ 'ਤੇ ਛਾ ਗਿਆ।


author

Iqbalkaur

Content Editor

Related News