ਈ. ਡੀ. ਅਤੇ ਸੀ. ਬੀ. ਆਈ. ਦੇ ਦਬਾਅ ''ਚ BSP-JJP ਨਾਲ ਤੋੜਿਆ ਗਠਜੋੜ: ਦਿਗਵਿਜੇ ਚੌਟਾਲਾ

Tuesday, Sep 17, 2019 - 04:33 PM (IST)

ਈ. ਡੀ. ਅਤੇ ਸੀ. ਬੀ. ਆਈ. ਦੇ ਦਬਾਅ ''ਚ BSP-JJP ਨਾਲ ਤੋੜਿਆ ਗਠਜੋੜ: ਦਿਗਵਿਜੇ ਚੌਟਾਲਾ

ਸਿਰਸਾ—ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਨਾਲ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਤੋੜਨ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਨੇਤਾ ਇੱਕ-ਦੂਜੇ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਬਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਚੰਦਰ ਦੇ ਗਠਜੋੜ ਤੋੜਨ 'ਤੇ ਦਿੱਤੇ ਬਿਆਨ ਦੀ ਨਿੰਦਿਆ ਕਰਦੇ ਹੋਏ ਜੇਜੇਪੀ ਨੇਤਾ ਦਿਗਵਿਜੇ ਚੌਟਾਲਾ ਨੇ ਕਿਹਾ ਹੈ, ''ਬਸਪਾ ਨੇ ਕਿਸੇ ਦੇ ਦਬਾਅ 'ਚ ਆ ਕੇ ਸਾਡੇ ਨਾਲ ਗਠਜੋੜ ਤੋੜਿਆ ਹੈ।'' ਉਨ੍ਹਾਂ ਨੇ ਕਿਹਾ ਬਸਪਾ ਦੇ ਕੁਝ ਨੇਤਾਵਾਂ 'ਤੇ ਈ. ਡੀ. ਅਤੇ ਸੀ. ਬੀ. ਆਈ. ਦੇ ਕਈ ਮਾਮਲੇ ਚੱਲ ਰਹੇ ਹਨ। ਇੰਝ ਹੋ ਸਕਦਾ ਹੈ ਕਿ ਇਨ੍ਹਾਂ ਨੇਤਾਵਾਂ 'ਤੇ ਇਸ ਗੱਲ ਦਾ ਦਬਾਅ ਬਣਾਇਆ ਗਿਆ ਹੋਵੇ।

ਦਿਗਵਿਗੇ ਚੌਟਾਲਾ ਨੇ ਕਿਹਾ ਸੀ ਕਿ ਗਠਜੋੜ ਦੇ ਸਮੇਂ ਅਜਿਹੀ ਸ਼ਰਤ ਨਹੀ ਸੀ, ਜਿਨ੍ਹਾਂ ਸ਼ਰਤਾਂ ਬਾਰੇ ਬਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬਹੁਜਨ ਸਮਾਜ ਦੀ ਰਾਜਨੀਤੀ 'ਚ ਹਿੱਸੇਦਾਰੀ ਲਈ ਜਜਪਾ ਨੇ ਸਮਝੌਤੇ ਅਨੁਸਾਰ 40 ਸੀਟਾਂ ਬਸਪਾ ਨੂੰ ਦਿੱਤੀਆਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਬਸਪਾ ਨੇਤਾ ਨੇ ਇਸ ਤਰ੍ਹਾਂ ਦਾ ਬਿਆਨ ਨਹੀ ਦਿੱਤਾ। ਉਨ੍ਹਾਂ ਨੇ ਦੱਸਿਆ ਹੈ ਕਿ ਗਠਜੋੜ ਟੁੱਟਣ ਤੋਂ ਬਾਅਦ ਵੀ ਜੇਜੇਪੀ ਬਸਪਾ ਦੇ ਲੋਕਾਂ ਖੜੀ ਹੈ।

ਦੱਸ ਦੇਈਏ ਕਿ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਮਿਸ਼ਰਾ ਨੇ ਕਿਹਾ ਸੀ, ''ਜੇ. ਜੇ. ਪੀ. ਦੇ ਗਠਜੋੜ ਕਰਨ ਤੋਂ ਪਹਿਲਾਂ ਸਾਨੂੰ ਕਿਹਾ ਗਿਆ ਸੀ ਕਿ ਚੌਟਾਲਾ ਪਰਿਵਾਰ ਇੱਕਠਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਇਸ ਲਈ ਅਸੀਂ ਗਠਜੋੜ ਤੋੜ ਦਿੱਤਾ ਹੈ।''


author

Iqbalkaur

Content Editor

Related News