ਅਖਨੂਰ ਦੇ ਸਰਹੱਦੀ ਇਲਾਕੇ ’ਚੋਂ ਬੀ.ਐੱਸ.ਐੱਫ. ਨੇ 50 ਕਰੋੜ ਦੀ ਹੈਰੋਇਨ ਬਰਾਮਦ ਕੀਤੀ
Tuesday, Aug 31, 2021 - 02:35 AM (IST)
ਜੰਮੂ (ਆਸ਼ੂ) : ਬੀ. ਐੱਸ. ਐੱਫ. ਦੇ ਜਵਾਨਾਂ ਨੇ ਵਿਸ਼ੇਸ਼ ਇਨਪੁਟ ਦੇ ਆਧਾਰ ’ਤੇ ਅਖਨੂਰ ਦੇ ਸਰਹੱਦੀ ਇਲਾਕੇ ਵਿਚ 10 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 50 ਕਰੋੜ ਰੁਪਏ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਬੀ. ਐੱਸ. ਐੱਫ. ਨੇ ਜ਼ੀਰੋ ਲਾਈਨ ਨੇੜੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਸਰਕੰਡਿਆਂ ਨੇੜੇ ਇਕ ਸ਼ੱਕੀ ਕਾਲੇ ਰੰਗ ਦਾ ਬੈਗ ਬਰਾਮਦ ਕੀਤਾ। ਜਵਾਨਾਂ ਨੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ-ਇਕ ਕਿੱਲੋ ਦੇ 10 ਪੈਕਟਾਂ ਵਿਚ ਹੈਰੋਇਨ ਮਿਲੀ।
ਇਹ ਵੀ ਪੜ੍ਹੋ - ਮਾਹਰਾਂ ਦਾ ਦਾਅਵਾ, ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ
ਵਰਣਨਯੋਗ ਹੈ ਕਿ ਬੀ. ਐੱਸ. ਐੱਫ. ਜੰਮੂ ਨੂੰ ਸਰਹੱਦੀ ਇਲਾਕੇ ਵਿਚ ਨਾਰਕੋਟਿਕਸ ਸਮੱਗਲਰਾਂ ਦੀਆਂ ਸ਼ੱਕੀ ਸਰਗਰਮੀਆਂ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਫੋਰਸ ਦੇ ਜਵਾਨ ਇਸ ਖੇਤਰ ਵਿਚ ਸਖਤ ਨਿਗਰਾਨੀ ਅਤੇ ਜਾਂਚ ਕਰ ਰਹੇ ਸਨ।
ਇਹ ਵੀ ਪੜ੍ਹੋ - ਦੇਸ਼ ਸਰਹੱਦ ਪਾਰ ਅੱਤਵਾਦੀ ਟਿਕਾਣੀਆਂ ਨੂੰ ਤਬਾਹ ਕਰਨ 'ਚ ਸਫਲ: ਰਾਜਨਾਥ ਸਿੰਘ
ਇਸ ਦੌਰਾਨ ਆਈ. ਜੀ. ਬੀ. ਐੱਸ. ਐੱਫ. ਜੰਮੂ ਐੱਨ. ਐੱਸ. ਜਮਵਾਲ ਨੇ ਦੱਸਿਆ ਕਿ ਇਸ ਖੇਤਰ ’ਚੋਂ ਹੈਰੋਇਨ ਦੀ ਸਮੱਗਲਿੰਗ ਦੇ ਰੈਗੂਲਰ ਇਨਪੁਟ ਪ੍ਰਾਪਤ ਹੋ ਰਹੇ ਸਨ ਅਤੇ ਸਾਡੇ ਜਵਾਨ 24 ਘੰਟੇ ਇਸ ਖੇਤਰ ਦੀ ਨਿਗਰਾਨੀ ਕਰ ਰਹੇ ਸਨ। ਡੀ. ਜੀ. ਬੀ. ਐੱਸ. ਐੱਫ ਨੇ ਇਸ ਪ੍ਰਾਪਤੀ ’ਤੇ ਜਵਾਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।