ਭਾਰਤੀ ਸਰਹੱਦ 'ਚ ਵੜ ਰਹੇ ਘੁਸਪੈਠੀਏ ਨੂੰ 'ਚ ਬੀ.ਐੱਸ.ਐੱਫ. ਨੇ ਕੀਤਾ ਢੇਰ

Monday, Nov 23, 2020 - 09:16 PM (IST)

ਭਾਰਤੀ ਸਰਹੱਦ 'ਚ ਵੜ ਰਹੇ ਘੁਸਪੈਠੀਏ ਨੂੰ 'ਚ ਬੀ.ਐੱਸ.ਐੱਫ. ਨੇ ਕੀਤਾ ਢੇਰ

ਸ਼੍ਰੀਨਗਰ - ਜੰ‍ਮੂ-ਕਸ਼‍ਮੀਰ ਦੇ ਸਾਂਬਾ ਸੈਕ‍ਟਰ 'ਚ ਇੰਟਰਨੈਸ਼ਨਲ ਬਾਰਡਰ ਕੋਲ ਬੀ.ਐੱਸ.ਐੱਫ. ਨੇ ਇੱਕ ਘੁਸਪੈਠੀਏ ਨੂੰ ਮਾਰ ਗਿਰਾਇਆ ਹੈ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦਿਨੀਂ ਕਸ਼ਮੀਰ 'ਚ ਬਰਫਬਾਰੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਇਸ ਦਾ ਫਾਇਦਾ ਚੁੱਕ ਕੇ ਅੱਤਵਾਦੀ ਸਰਹੱਦ ਪਾਰ ਦੇਸ਼ 'ਚ ਵੜਨ ਦੀ ਕੋਸ਼ਿਸ਼ 'ਚ ਹਨ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ ਦੀ ਮੱਧ ਰਾਤ ਨੂੰ ਜ਼ਿਲ੍ਹਾ ਕੁਪਵਾੜਾ 'ਚ ਕੰਟਰੋਲ ਲਾਈਨ ਨਾਲ ਲਗਦੇ ਮੱਛਿਲ ਸੈਕਟਰ 'ਚ ਬਰਫਬਾਰੀ ਵਿਚਾਲੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਖਦੇੜ ਦਿੱਤਾ ਸੀ।
ਅਮਿਤ ਸ਼ਾਹ ਨੇ ਕੀਤਾ RT-PCR ਲੈਬ ਦਾ ਉਦਘਾਟਨ, 6 ਘੰਟੇ 'ਚ ਆਵੇਗਾ ਕੋਰੋਨਾ ਦਾ ਨਤੀਜਾ


author

Inder Prajapati

Content Editor

Related News