ਸਰਹੱਦ ''ਤੇ ਪਰਿੰਦਿਆਂ ਦੇ ਖਾਣੇ ਦੀ ਵਿਵਸਥਾ ਵੀ ਕਰ ਰਹੇ ਹਨ ਕਿ BSF ਜਵਾਨ
Wednesday, Jun 14, 2023 - 06:25 PM (IST)
ਜੈਸਲਮੇਰ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਵਿਸ਼ੇਸ਼ ਮਿਸ਼ਨ 'ਦਾਣਾ-ਪਾਣੀ' ਸ਼ੁਰੂ ਕੀਤਾ ਹੈ, ਜਿਸ ਦੇ ਅਧੀਨ ਉਹ ਜੈਸਲਮੇਰ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਪਰਿੰਦਿਆਂ ਲਈ ਖਾਣੇ ਅਤੇ ਪਾਣੀ ਦੀ ਵਿਵਸਥਾ ਕਰ ਰਹੀ ਹੈ। ਸਰਹੱਦੀ ਸੁਰੱਖਿਆ ਫ਼ੋਰਸ ਦੇ ਡਿਪਟੀ ਇੰਸਪੈਕਟਰ ਜਨਰਲ ਆਰ.ਕੇ. ਨੇਗੀ ਨੇ ਦੱਸਿਆ ਕਿ ਇਸ ਵਿਸ਼ੇਸ਼ ਪਹਿਲ ਦਾ ਮਕਸਦ ਸਰਹੱਦੀ ਇਲਾਕੇ 'ਚ ਪੰਛੀਆਂ ਨੂੰ ਇਸ ਭਿਆਨਕ ਗਰਮੀ ਦੇ ਪ੍ਰਕੋਪ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਅਧੀਨ ਬੀ.ਐੱਸ.ਐੱਫ. ਨੇ ਪੰਛੀਆਂ ਲਈ ਆਪਣੇ ਇੱਥੇ ਹੀ ਦਾਣੇ ਅਤੇ ਪਾਣੀ ਦੀ ਪੂਰੀ ਵਿਵਸਥਾ ਕੀਤੀ ਹੈ ਅਤੇ ਸਵੇਰੇ-ਸ਼ਾਮ ਇਨ੍ਹਾਂ ਪੰਛੀਆਂ ਨੂੰ ਦਾਣਾ-ਪਾਣੀ ਦਿੱਤਾ ਜਾਂਦਾ ਹੈ।
ਅਧਿਕਾਰੀ ਨੇ ਕਿਹਾ ਕਿ ਬੀ.ਐੱਸ.ਐੱਫ. ਇਨ੍ਹਾਂ ਪੰਛੀਆਂ ਨੂੰ ਦਾਣਾ-ਪਾਣੀ ਦੇ ਹੀ ਰਿਹਾ ਹੈ, ਨਾਲ ਹੀ ਸਰਹੱਦ ਕੋਲ ਦੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਵੀ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਫ਼ੋਰਸ ਇਨ੍ਹਾਂ ਪਿੰਡਾਂ 'ਚ ਵੀ ਪਾਣੀ ਦੀ ਕਿੱਲਤ ਹੋਣ 'ਤੇ ਆਪਣੇ ਟੈਂਕਰ ਨਾਲ ਪਾਣੀ ਪਹੁੰਚਾਉਂਦਾ ਹੈ। ਦੱਸਣਯੋਗ ਹੈ ਕਿ ਸਰਹੱਦੀ ਇਲਾਕਾ ਇੰਨੀਂ ਦਿਨੀਂ ਭਿਆਨਕ ਗਰਮੀ ਦੀ ਲਪੇਟ 'ਚ ਹੈ।