ਕੋਰੋਨਾ ਪਾਜ਼ੇਟਿਵ ਪਤਨੀ ਲਈ 8 ਘੰਟਿਆਂ ਤਕ ਬੈੱਡ ਲਈ ਭਟਕਦਾ ਰਿਹੈ BSF ਜਵਾਨ, ਰੋਂਦੇ ਹੋਏ ਬਿਆਨ ਕੀਤਾ ਦਰਦ

Wednesday, Apr 21, 2021 - 11:42 AM (IST)

ਕੋਰੋਨਾ ਪਾਜ਼ੇਟਿਵ ਪਤਨੀ ਲਈ 8 ਘੰਟਿਆਂ ਤਕ ਬੈੱਡ ਲਈ ਭਟਕਦਾ ਰਿਹੈ BSF ਜਵਾਨ, ਰੋਂਦੇ ਹੋਏ ਬਿਆਨ ਕੀਤਾ ਦਰਦ

ਰੀਵਾ- ਮੱਧ ਪ੍ਰਦੇਸ਼ 'ਚ ਕੋਰੋਨਾ ਦਾ ਬਹੁਤ ਹੀ ਦਰਦਨਾਕ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਹਸਪਤਾਲਾਂ 'ਚ ਬੈੱਡਾਂ ਦੀ ਘਾਟ ਹਾਲੇ ਵੀ ਬਰਕਰਾਰ ਹੈ। ਮਰੀਜ਼ ਹਸਪਤਾਲਾਂ ਦੇ ਬਾਹਰ ਬੈੱਡ ਲਈ ਤੜਫ਼ ਰਹੇ ਹਨ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇਕ ਬੀ.ਐੱਸ.ਐੱਫ. ਜਵਾਨ ਕਾਰ 'ਚ ਆਪਣੀ ਪਤਨੀ ਨੂੰ ਲੈ ਕੇ ਭਟਕ ਰਿਹਾ ਹੈ। ਪਤਨੀ ਕੋਰੋਨਾ ਨਾਲ ਪੀੜਤ ਹੈ ਪਰ ਇਲਾਜ ਲਈ ਬੈੱਡ ਨਹੀਂ ਮਿਲ ਰਿਹਾ ਹੈ। ਮੀਡੀਆ ਕਰਮੀਆਂ ਨੂੰ ਦੇਖ ਜਵਾਨ ਨੇ ਰੋਂਦੇ ਹੋਏ ਆਪਣਾ ਦਰਦ ਜ਼ਾਹਰ ਕੀਤਾ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਰਿਕਾਰਡ 3 ਲੱਖ ਦੇ ਕਰੀਬ ਨਵੇਂ ਮਾਮਲੇ ਆਏ ਸਾਹਮਣੇ

8 ਘੰਟਿਆਂ ਤੋਂ ਪਤਨੀ ਨੂੰ ਕਾਰ 'ਚ ਲੈ ਕੇ ਭਟਕਦਾ ਰਿਹਾ ਜਵਾਨ
ਜਵਾਨ ਦਾ ਕਹਿਣਾ ਹੈ ਕਿ ਮੈਂ ਪਿਛਲੇ 8 ਘੰਟਿਆਂ ਤੋ ਆਪਣੀ ਪਤਨੀ ਨੂੰ ਕਾਰ 'ਚ ਲੈ ਕੇ ਭਟਕ ਰਿਹਾ ਹਾਂ। ਕੋਈ ਇਹ ਦੱਸਣ ਲਈ ਤਿਆਰ ਨਹੀਂ ਹੈ ਕਿ ਮੈਂ ਪਤਨੀ ਨੂੰ ਕਿੱਥੇ ਦਾਖ਼ਲ ਕਰਾਵਾਂ। ਜਵਾਨ ਹਰ ਆਉਣ-ਜਾਣ ਵਾਲੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਸੀ। ਮੀਡੀਆ ਕਰਮੀਆਂ ਦੇ ਦਖ਼ਲ ਤੋਂ ਬਾਅਦ ਜਵਾਨ ਦੀ ਪਤਨੀ ਨੂੰ ਰੀਵਾ ਦੇ ਸੰਜੇ ਗਾਂਧੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਪ੍ਰਿਯੰਕਾ ਦਾ ਕੇਂਦਰ ਸਰਕਾਰ 'ਤੇ ਹਮਲਾ, ਕਿਹਾ- ISI ਨਾਲ ਗੱਲ ਕਰ ਸਕਦੀ ਹੈ ਪਰ ਵਿਰੋਧੀ ਧਿਰ ਨਾਲ ਨਹੀਂ

4 ਦਿਨ ਪਹਿਲਾਂ ਛੁੱਟੀ 'ਤੇ ਆਇਆ ਹੈ ਘਰ
ਜਵਾਨ ਦੀ ਤਾਇਨਾਤੀ ਤ੍ਰਿਪੁਰਾ 'ਚ ਹੈ। ਉਹ 4 ਦਿਨ ਪਹਿਲਾਂ ਹੀ ਘਰ ਛੁੱਟੀ 'ਤੇ ਆਇਆ ਹੈ। ਜਵਾਨ ਨੂੰ ਟੀਕਾ ਲੱਗ ਚੁਕਿਆ ਹੈ। ਉੱਥੇ ਹੀ ਘਰ ਆਉਣ 'ਤੇ ਪਤਨੀ ਬੀਮਾਰ ਹੋਈ। ਉਸ ਦਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਨਿਕਲੀ। ਮੰਗਲਵਾਰ ਸਵੇਰੇ ਉਹ ਪਤਨੀ ਨੂੰ ਦਾਖ਼ਲ ਕਰਵਾਉਣ ਲਈ ਹਸਪਤਾਲਾਂ ਦਾ ਚੱਕਰ ਲਗਾ ਰਿਹਾ ਸੀ ਪਰ ਕੋਈ ਮਦਦ ਨਹੀਂ ਮਿਲ ਰਹੀ ਸੀ। ਪਤਨੀ ਨੂੰ ਗੱਡੀ 'ਚ ਲਿਟਾ ਕੇ ਉਹ ਹਰ ਹਸਪਤਾਲ ਦੇ ਦਰਵਾਜ਼ੇ 'ਤੇ ਜਾ ਰਿਹਾ ਸੀ।

ਇਹ ਵੀ ਪੜ੍ਹੋ : ਨੌਜਵਾਨ ਕੋਸ਼ਿਸ਼ ਕਰਨ ਤਾਂ ਲਾਕਡਾਊਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਪੀ.ਐੱਮ. ਮੋਦੀ

ਕੈਮਰਾ ਦੇਖ ਰੋਂਦੇ ਹੋਏ ਬੋਲਿਆ ਜਵਾਨ, ਮੈਂ ਦੇਸ਼ ਲਈ ਮਰਦਾ ਹਾਂ
ਕੋਰੋਨਾ ਪੀੜਤ ਪਤਨੀ ਨੂੰ ਲੈ ਕੇ ਜਵਾਨ ਕਾਫ਼ੀ ਲਾਚਾਰ ਨਜ਼ਰ ਆ ਰਿਹਾ ਸੀ। ਉਹ ਕੈਮਰਾ ਦੇਖ ਕੇ ਰੋਣ ਲੱਗਾ। ਰੋਂਦੇ ਹੋਏ ਉਸ ਨੇ ਕਿਹਾ ਕਿ ਬੀਮਾਰ ਪਤਨੀ ਨੂੰ ਲੈ ਕੇ ਭਟਕ ਰਿਹਾ ਹਾਂ। ਕਿੱਥੇ ਇਲਾਜ ਕਰਾਵਾਂ। ਮੈਂ ਦੇਸ਼ ਲਈ ਮਰਦਾ ਹਾਂ। ਦੱਸਣਯੋਗ ਹੈ ਕਿ ਇਨਫਕੈਸ਼ਨ ਦੀ ਰਫ਼ਤਾਰ ਵੱਧਣ ਕਾਰਨ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਸ਼ਹਿਰਾਂ 'ਚ ਇਹੀ ਸਥਿਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News