ਪੱਛਮੀ ਬੰਗਾਲ ’ਚ BSF ਜਵਾਨ ਨੇ ਕੀਤੀ ਸਾਥੀ ਦੀ ਹੱਤਿਆ, ਖੁਦ ਨੂੰ ਮਾਰੀ ਗੋਲੀ

Tuesday, Mar 08, 2022 - 03:23 AM (IST)

ਪੱਛਮੀ ਬੰਗਾਲ ’ਚ BSF ਜਵਾਨ ਨੇ ਕੀਤੀ ਸਾਥੀ ਦੀ ਹੱਤਿਆ, ਖੁਦ ਨੂੰ ਮਾਰੀ ਗੋਲੀ

ਨਵੀਂ ਦਿੱਲੀ/ਕੋਲਕਾਤਾ- ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ’ਚ ਇਕ ਕੈਂਪ ’ਚ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨ ਨੇ ਆਪਣੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ। ਘਟਨਾ ਭਾਰਤ-ਬੰਗਲਾ ਦੇਸ਼ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਕਾਕਮਾਰੀਚਰ ਬੀ. ਐੱਸ. ਐੱਫ. ਕੈਂਪ ’ਚ ਤੜਕੇ 6.45 ਵਜੇ ਹੋਈ। ਕੈਂਪ ਰਾਜਧਾਨੀ ਕੋਲਕਾਤਾ ਤੋਂ ਲਗਭਗ 230 ਕਿਲੋਮੀਟਰ ਦੂਰ ਹੈ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਬੀ. ਐੱਸ. ਐੱਫ. ਦੇ ਇਕ ਜਵਾਨ ਨੇ ਅੰਮ੍ਰਿਤਸਰ ’ਚ ਅਨ੍ਹੇਵਾਹ ਗੋਲੀਆਂ ਚਲਾ ਕੇ ਆਪਣੇ 4 ਸਾਥੀਆਂ ਦੀ ਜਾਨ ਲੈ ਲਈ ਅਤੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ।

ਇਹ ਖ਼ਬਰ ਪੜ੍ਹੋ- PAK v AUS : ਚੌਥੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 449/7
ਅਧਿਕਾਰੀਆਂ ਅਨੁਸਾਰ ਸਥਾਨਕ ਪੁਲਸ ਨੇ ਬੀਤੇ ਸਾਲ ਸਰਹੱਦ ’ਤੇ ਇਕ ਕਿਸਾਨ ਨੂੰ ਹਿਰਾਸਤ ’ਚ ਲੈਣ ਦੇ ਮਾਮਲੇ ’ਚ ਹੈੱਡ ਕਾਂਸਟੇਬਲ ਜਾਨਸਨ ਟੋਪੋ ਅਤੇ ਹੈੱਡ ਕਾਂਸਟੇਬਲ ਐੱਸ. ਜੀ. ਸ਼ੇਖਰ ਨੂੰ ਸੋਮਵਾਰ ਸਵੇਰੇ 10 ਵਜੇ ਰਾਮਨਗਰ ਪੁਲਸ ਥਾਣੇ ’ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। 

ਇਹ ਖ਼ਬਰ ਪੜ੍ਹੋ- CWC 22 : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ
ਰਾਤ ਡਿਊਟੀ ਖਤਮ ਕਰ ਕੇ ਆਪਣੀ ਚੌਕੀ ’ਤੇ ਪਰਤਣ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਦੋਵਾਂ ’ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਟੋਪੋ ਨੇ ਸ਼ੇਖਰ ਨੂੰ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਦਿੱਤੀ ਤੇ ਬਾਅਦ ’ਚ ਖੁਦ ਨੂੰ ਵੀ ਗੋਲੀ ਮਾਰ ਲਈ। ਦੋਵੇਂ ਬੀ. ਐੱਸ. ਐੱਫ. ਦੀ 117ਵੀਂ ਬਟਾਲੀਅਨ ਨਾਲ ਸਬੰਧਤ ਸਨ। ਦੂਜੇ ਪਾਸੇ, ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲੇ ਅਧੀਨ ਆਉਂਦੇ ਨੈਹਟੀ ’ਚ ਇਕ ਫੌਜੀ ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਨਾਮ ਸਿੰਘ ਦੇ ਰੂਪ ’ਚ ਹੋਈ ਹੈ। ਨੈਹਟੀ ਸਟੇਸ਼ਨ ਦੇ ਕੋਲ ਉਸ ਦੀ ਖੂਨ ਨਾਲ ਲਥਪਥ ਲਾਸ਼ ਬਰਾਮਦ ਹੋਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News