ਮਣੀਪੁਰ ''ਚ ਬੀ.ਐੱਸ.ਐੱਫ. ਜਵਾਨ ਨੇ ਦੂਜੇ ਜਵਾਨ ''ਤੇ ਚਲਾਈ ਗੋਲੀ, ਆਪ ਵੀ ਮਰਿਆ

Monday, May 11, 2020 - 06:39 PM (IST)

ਮਣੀਪੁਰ ''ਚ ਬੀ.ਐੱਸ.ਐੱਫ. ਜਵਾਨ ਨੇ ਦੂਜੇ ਜਵਾਨ ''ਤੇ ਚਲਾਈ ਗੋਲੀ, ਆਪ ਵੀ ਮਰਿਆ

ਨਵੀਂ ਦਿੱਲੀ  (ਭਾਸ਼ਾ) : ਮਣੀਪੁਰ ਦੇ ਚੁਰਾਚਾਂਦਪੁਰ ਜ਼ਿਲੇ ਦੇ ਇਕ ਕੈਂਪ 'ਚ ਤਾਇਨਾਤ ਬਾਰਡਰ ਸਕਿਓਰਟੀ ਫੋਰਸ (ਬੀ.ਐੱਸ.ਐੱਫ.) ਦੇ ਇਕ ਜਵਾਨ ਨੇ ਸੋਮਵਾਰ ਨੂੰ ਦੂਜੇ ਜਵਾਨ 'ਤੇ ਗੋਲੀ ਚਲਾ ਦਿੱਤੀ ਅਤੇ ਫਿਰ ਖੁਦ ਨੂੰ ਵੀ ਗੋਲ ਮਾਰ ਲਈ। ਇਸ ਘਟਨਾ 'ਚ ਇਕ ਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖਮੀ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ 'ਚ ਸਥਿਤ ਫੋਰਸ ਦੇ ਸਹਾਇਕ ਸਿਖਲਾਈ ਕੇਂਦਰ (ਐੱਸ.ਟੀ.ਸੀ.) 'ਚ ਤਾਇਨਾਤ ਬੀ.ਐੱਫ.ਐੱਫ. ਦੇ ਹੈੱਡ ਕਾਂਸਟੇਬਲ ਨੇ ਸਵੇਰੇ ਕਰੀਬ 10 ਵਜੇ ਆਪਣੀ ਸਰਵਿਸ ਰਾਈਫਲ ਨਾਲ ਕਾਂਸਟੇਬਲ ਪੱਧਰ ਦੇ ਇਕ ਦੂਜੇ ਜਵਾਨ 'ਤੇ ਗੋਲੀ ਚਲਾ ਦਿੱਤੀ। ਬਾਅਦ 'ਚ ਹੈੱਡ ਕਾਂਸਟੇਬਲ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ 'ਚ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਜਦਕਿ ਕਾਂਸਟੇਬਲ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੋਵੇਂ ਜਵਾਨ ਐੱਸ.ਟੀ.ਸੀ. ਦੇ ਨਿਰਦੇਸ਼ਕ ਦੀ ਸੁਰੱਖਿਆ ਵਿਵਸਥਾ ਦਾ ਹਿੱਸਾ ਸਨ, ਜੋ ਇੰਸਪੈਕਟਰ ਰੈਂਕ ਦੇ ਅਧਿਕਾਰੀ ਹੁੰਦੇ ਹਨ। ਮਣੀਪੁਰ 'ਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਦੀ ਸੁਰੱਖਿਆ ਲਈ ਬੀ.ਐੱਸ.ਐੱਫ. ਦੀ ਤਾਇਨਾਤੀ ਹੈ।


author

Karan Kumar

Content Editor

Related News