ਛੱਤੀਸਗੜ੍ਹ ਚੋਣਾਂ ਤੋਂ ਪਹਿਲਾਂ ਗ੍ਰੇਨੇਡ ਧਮਾਕਾ, BSF ਜਵਾਨ ਸ਼ਹੀਦ
Tuesday, Nov 07, 2023 - 04:54 AM (IST)
ਧਰਮਸ਼ਾਲਾ (ਵਾਰਤਾ): ਛੱਤੀਸਗੜ੍ਹ ਦੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਤੋਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਇਕ ਜਵਾਨ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਦਾਂਤੇਵਾੜਾ ਜ਼ਿਲ੍ਹੇ 'ਚ ਚੋਣ ਡਿਊਟੀ 'ਤੇ ਤਾਇਨਾਤ ਬੀ.ਐੱਸ.ਐੱਫ. ਜਵਾਨ ਦੀ ਗ੍ਰੇਨੇਡ ਧਮਾਕੇ 'ਚ ਹੋ ਗਈ। ਮ੍ਰਿਤਕ ਬੀ.ਐੱਸ.ਐੱਫ. ਜਵਾਨ ਬਲਵੀਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਰਾਜਾ ਕਾ ਤਾਲਾਬ ਨੇਰਨਾ ਦਾ ਰਹਿਣ ਵਾਲਾ ਸੀ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਜਾ ਕੇ ਅਮੀਰ ਬਣਨ ਦੇ ਚੱਕਰ ’ਚ ਪੰਜਾਬੀਆਂ ਨੇ ਗੁਆਏ ਕਰੋੜਾਂ ਰੁਪਏ, ਮੈਕਸੀਕੋ ’ਚ ਸ਼ੁਰੂ ਹੁੰਦੀ ਹੈ ਖੇਡ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਗਸ਼ਤ ਟੀਮ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਵਾਲੀ ਸੀ। ਇਸ ਦੌਰਾਨ ਜਿਵੇਂ ਹੀ ਤਲਾਸ਼ੀ ਸ਼ੁਰੂ ਕੀਤੀ ਗਈ ਤਾਂ ਹੈੱਡ ਕਾਂਸਟੇਬਲ ਬਲਬੀਰ ਚੰਦ ਦੇ ਬੈਗ 'ਚ ਹੀ ਗ੍ਰੇਨੇਡ ਫਟ ਗਿਆ। ਗੰਭੀਰ ਰੂਪ ਨਾਲ ਜ਼ਖ਼ਮੀ ਜਵਾਨ ਨੂੰ ਦਾਂਤੇਵਾੜਾ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਫ਼ੌਜੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ। ਮੌਤ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਮਿਲਦਿਆਂ ਹੀ ਚਾਰੇ ਪਾਸੇ ਰੌਲਾ ਪੈ ਗਿਆ। ਧਿਆਨਯੋਗ ਹੈ ਕਿ ਦਾਂਤੇਵਾੜਾ ਛੱਤੀਸਗੜ੍ਹ ਦੇ 20 ਵਿਧਾਨ ਸਭਾ ਹਲਕਿਆਂ ਵਿਚੋਂ ਇਕ ਹੈ ਜਿੱਥੇ ਪਹਿਲੇ ਪੜਾਅ ਵਿਚ 7 ਨਵੰਬਰ ਨੂੰ ਵੋਟਿੰਗ ਹੋਣੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8