BSF ਨੇ ਜੰਮੂ ’ਚ ਭਾਰਤ-ਪਾਕਿ ਸਰਹੱਦ ’ਤੇ 131 ਫੁੱਟ ਉੱਚਾ ਤਿਰੰਗਾ ਲਹਿਰਾਇਆ
Tuesday, Jan 26, 2021 - 08:58 PM (IST)

ਜੰਮੂ- ਬੀ. ਐੱਸ. ਐੱਫ. (ਸੀਮਾ ਸੁਰੱਖਿਆ ਬਲ) ਨੇ ਮੰਗਲਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ ’ਤੇ ਜੰਮੂ ਜ਼ਿਲੇ ’ਚ ਭਾਰਤ- ਪਾਕਿਸਤਾਨ ਦੀ ਸਰਹੱਦ ’ਤੇ 131 ਫੁੱਟ ਉੱਚਾ ਤਿਰੰਗਾ ਲਹਿਰਾਇਆ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ 131 ਫੁੱਟ ਉੱਚੇ ਕਾਲਮ ’ਤੇ 30 ਫੁੱਟ ਚੌੜਾ 20 ਫੁੱਟ ਉੱਚਾ ਤਿਰੰਗਾ ਲਹਿਰਾ ਰਿਹਾ ਹੈ, ਜੋ ਜੰਮੂ ਖੇਤਰ ’ਚ ਸਭ ਤੋਂ ਉੱਚਾ ਹੈ। ਇਸ ਨੂੰ ਪਾਕਿਸਤਾਨ ਦੀ ਸਰਹੱਦ ਤੋਂ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਬੀ. ਐੱਸ. ਐੱਫ. ਦੇ ਜੰਮੂ ਫਰੰਟੀਅਰ ਦੇ ਇੰਸਪੈਕਟਰ ਐੱਨ. ਐੱਸ. ਜਾਮਵਾਲ ਨੇ ਆਰ. ਐੱਸ. ਪੁਰਾ ਪੱਛਮੀ ’ਚ ਅੰਤਰਰਾਸ਼ਟਰੀ ਸਰਹੱਦ ’ਤੇ ਆਕਟਰੋਈ ਸਰਹੱਦ ਦੀ ਅਗਲੀ ਚੌਕੀ ’ਤੇ ਉਤਸ਼ਾਹ ਦੇ ਨਾਲ ਤਿਰੰਗਾ ਲਹਿਰਾਇਆ ਗਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।