BSF ਨੇ ਜੰਮੂ ''ਚ ਕੌਮਾਂਤਰੀ ਸਰਹੱਦ ''ਤੇ ਸ਼ੱਕੀ ਡਰੋਨ ''ਤੇ ਕੀਤੀ ਗੋਲੀਬਾਰੀ

Saturday, Mar 05, 2022 - 09:52 AM (IST)

BSF ਨੇ ਜੰਮੂ ''ਚ ਕੌਮਾਂਤਰੀ ਸਰਹੱਦ ''ਤੇ ਸ਼ੱਕੀ ਡਰੋਨ ''ਤੇ ਕੀਤੀ ਗੋਲੀਬਾਰੀ

ਜੰਮੂ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਇੱਥੇ ਕੌਮਾਂਤਰੀ ਸਰਹੱਦ 'ਤੇ ਸ਼ਨੀਵਾਰ ਨੂੰ ਸ਼ੱਕੀ ਪਾਕਿਸਤਾਨੀ ਡਰੋਨ ਦਿਖਾਈ ਦੇਣ 'ਤੇ ਉਸ 'ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਯਕੀਨੀ ਕਰਨ ਲਈ ਤਲਾਸ਼ ਮੁਹਿੰਮ ਚਲਾਈ ਗਈ ਕਿ ਕਿਤੇ ਡਰੋਨ ਨਾਲ ਹਥਿਆਰ ਅਤੇ ਨਸ਼ੀਲੇ ਪਦਾਰਥ ਤਾਂ ਨਹੀਂ ਸੁੱਟੇ ਗਏ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ 17 ਮਾਮਲੇ ਵਾਪਸ ਹੋਣ ਤੋਂ ਬਾਅਦ ਹੰਗਾਮਾ, ਕੇਜਰੀਵਾਲ ਸਰਕਾਰ ਲੱਗੇ ਇਹ ਇਲਜ਼ਾਮ

ਬੀ.ਐੱਸ.ਐੱਫ. ਦੇ ਇਕ ਬੁਲਾਰੇ ਨੇ ਕਿਹਾ ਕਿ ਫ਼ੋਰਸ ਦੇ ਜਵਾਨਾਂ ਨੇ ਉੱਡਣ ਵਾਲੀ ਸ਼ੱਕੀ ਵਸਤੂ 'ਤੇ ਉਸ ਸਮੇਂ ਗੋਲੀਬਾਰੀ ਕੀਤੀ, ਜਦੋਂ ਉਹ ਅਰਨੀਆ ਦੇ ਨਾਗਰਿਕ ਇਲਾਕੇ 'ਚ ਸਵੇਰੇ ਕਰੀਬ 4.10 ਵਜੇ ਦਾਖ਼ਲ ਹੋਇਆ। ਬੁਲਾਰੇ ਨੇ ਕਿਹਾ,''ਅਰਨੀਆ ਦੇ ਇਲਾਕੇ 'ਚ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਵੇਰੇ 4.10 ਵਜੇ ਇਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਫ਼ੌਜੀਆਂ ਦੀ ਆਵਾਜ਼ ਦੀ ਦਿਸ਼ਾ 'ਚ ਗੋਲੀਆਂ ਚਲਾਈਆਂ।'' ਉਨ੍ਹਾਂ ਨੇ ਦੱਸਿਆ ਕਿ ਪੁਲਸ ਦੀ ਮਦਦ ਨਾਲ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਤਲਾਸ਼ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਦੇਖਣ ਦੇ 10 ਮਿੰਟਾਂ ਦੇ ਅੰਦਰ ਕਰੀਬ 18 ਗੋਲੀਆਂ ਚਲਾਈਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News