BSF ਨੇ ਅੰਤਰਰਾਸ਼ਟਰੀ ਸਰਹੱਦ ''ਤੇ ਸ਼ੱਕੀ ਪਾਕਿਸਤਾਨੀ ਡਰੋਨ ''ਤੇ ਚਲਾਈਆਂ ਗੋਲੀਆਂ

Saturday, Apr 01, 2023 - 01:21 PM (IST)

ਜੰਮੂ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ ਜਵਾਨਾਂ ਨੇ ਜੰਮੂ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਇਕ ਸ਼ੱਕੀ ਪਾਕਿਸਤਾਨੀ ਡਰੋਨ 'ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਹ ਵਾਪਸ ਚੱਲਾ ਗਿਆ। ਬੀ.ਐੱਸ.ਐੱਫ. ਦੇ ਇਕ ਬੁਲਾਰੇ ਨੇ ਦੱਸਿਆ ਕਿ ਇਲਾਕੇ 'ਚ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਇਕ ਇਹ ਯਕੀਨੀ ਕੀਤੀ ਜਾਵੇ ਕਿ ਡਰੋਨ ਤੋਂ ਕੋਈ ਹਥਿਆਰ ਜਾਂ ਨਸ਼ੀਲਾ ਪਦਾਰਥ ਨਾ ਸੁੱਟਿਆ ਗਿਆ ਹੋਵੇ। ਬੁਲਾਰੇ ਨੇ ਕਿਹਾ,''ਰਾਮਗੜ੍ਹ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਸ਼ੁੱਕਰਵਾਰ ਦੇਰ ਰਾਤ ਕਰੀਬ 12.15 ਵਜੇ ਇਕ ਟਿਮਟਿਮਾਉਂਦੀ ਰੋਸ਼ਨੀ (ਸ਼ੱਕੀ ਡਰੋਨ ਦੀ) ਦੇਖੀ ਗਈ। 

ਚੌਕਸ ਜਵਾਨਾਂ ਨੇ ਟਿਮਟਿਮਾਉਂਦੀ ਰੋਸ਼ਨੀ ਵੱਲ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਉਹ (ਸ਼ੱਕੀ ਡਰੋਨ) ਵਾਪਸ ਜਾਣ ਲਈ ਮਜ਼ਬੂਰ ਹੋ ਗਿਆ।'' ਉਨ੍ਹਾਂ ਕਿਹਾ ਕਿ ਇਲਾਕੇ 'ਚ ਤਲਾਸ਼ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੀ.ਐੱਸ.ਐੱਫ. ਨੇ ਸ਼ੱਕੀ ਡਰੋਨ ਸੁੱਟਣ ਲਈ ਅਰਨੀਆ ਸੈਕਟਰ 'ਚ 24 ਤੋਂ ਵੱਧ ਗੋਲੀਆਂ ਚਲਾਈਆਂ ਪਰ ਉਹ ਪਾਕਿਸਤਾਨ ਵੱਲ ਜਾਣ 'ਚ ਸਫ਼ਲ ਰਿਹਾ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਇਕ ਵੱਡੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ ਮੁਹਿੰਮ ਚਲਾ ਰਿਹਾ ਹੈ। ਪਿਛਲੇ 2 ਹਫ਼ਤਿਆਂ 'ਚ ਇਹ ਆਪਣੀ ਤਰ੍ਹਾਂ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ, ਬੀ.ਐੱਸ.ਐੱਫ. ਨੇ 22 ਮਾਰਚ ਨੂੰ ਸਾਂਬਾ ਜ਼ਿਲ੍ਹੇ 'ਚ ਚਮਲਿਆਲ ਸਰਹੱਦ ਚੌਕੀ 'ਤੇ ਇਕ ਪਾਕਿਸਤਾਨ ਡਰੋਨ 'ਤੇ ਗੋਲੀ ਚਲਾਈ ਸੀ। ਸੁਰੱਖਿਆ ਅਧਿਕਾਰੀਆਂ ਅਨੁਸਾਰ, ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੰਮੂ ਕਸ਼ਮੀਰ 'ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਦੀ ਤਸਕਰੀ ਲਈ ਡਰੋਨ ਦਾ ਇਸਤੇਮਾਲ ਕਰਦੇ ਹਨ।


DIsha

Content Editor

Related News