BSF ''ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 67 ਹੋਏ, ਸਭ ਤੋਂ ਵਧ ਦਿੱਲੀ ਤੇ ਤ੍ਰਿਪੁਰਾ ''ਚ

05/05/2020 1:34:11 PM

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 67 ਹੋ ਗਏ ਹਨ। ਸਭ ਤੋਂ ਵਧ ਮਾਮਲੇ ਦਿੱਲੀ ਬਟਾਲੀਅਨ ਅਤੇ ਤ੍ਰਿਪੁਰਾ ਤੋਂ ਰਿਪੋਰਟ ਹੋਏ ਹਨ। ਦਿੱਲੀ 'ਚ ਫੋਰਸ ਦੇ ਕਰਮਚਾਰੀਆਂ ਨੂੰ ਜਾਮੀਆ ਨਗਰ 'ਚ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਦੀ ਡਿਊਟੀ 'ਤੇ ਤਾਇਨਾਤ ਕੀਤਾ ਗਿਆ ਸੀ। ਬੀ.ਐੱਸ.ਐੱਫ. ਦੇ ਇਕ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਤ੍ਰਿਪੁਰਾ 'ਚ ਫੋਰਸ ਦੇ ਇਕ ਕੰਪਲੈਕਸ 'ਚ ਕੋਵਿਡ-19 ਦੇ 13 ਨਵੇਂ ਮਾਮਲੇ ਰਿਪੋਰਟ ਹੋਏ ਹਨ। ਇਨਾਂ 'ਚ 10 ਕਰਮਚਾਰੀ ਅਤੇ ਇਕ ਜਵਾਨ ਦੇ ਪਰਿਵਾਰ ਦੇ ਤਿੰਨ ਮੈਂਬਰ (ਪਤਨੀ ਅਤੇ 2 ਬੱਚੇ) ਸ਼ਾਮਲ ਹਨ। ਉਨਾਂ ਨੇ ਦੱਸਿਆ ਕਿ ਸਰਹੱਦੀ ਰਾਜ ਤ੍ਰਿਪੁਰਾ ਤੋਂ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ ਹੁਣ 24 ਹੈ।

ਬੀ.ਐੱਸ.ਐੱਫ. ਦੀ ਦਿੱਲੀ ਇਕਾਈ 'ਚ 41 ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਕੋਲਕਾਤਾ 'ਚ ਫੋਰਸ ਦਾ ਇਕ ਚਾਲਕ ਇਨਫੈਕਟਡ ਪਾਇਆ ਗਿਆ ਹੈ। ਉਹ ਪੱਛਮੀ ਬੰਗਾਲ ਦੇ ਦੌਰੇ 'ਤੇ ਗਈ ਕੇਂਦਰ ਸਰਕਾਰ ਦੇ ਅੰਤਰ ਮੰਤਰਾਲੀ ਟੀਮ ਦੀ ਸੁਰੱਖਿਆ 'ਚ ਲੱਗੀ ਗੱਡੀ ਦੇ ਚਾਲਕ ਸਨ। ਉਨਾਂ ਨੇ ਦੱਸਿਆ ਕਿ ਦਿੱਲੀ 'ਚ ਸਾਹਮਣੇ ਆਏ ਮਾਮਿਲਆਂ 'ਚੋਂ, 32 ਮਾਮਲੇ ਉਨਾਂ 2 ਇਕਾਈਆਂ 'ਚੋਂ ਹਨ, ਜਿਨਾਂ ਨੂੰ ਦਿੱਲੀ ਪੁਲਸ ਦੇ ਨਿਰਦੇਸ਼ਾਂ 'ਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜਾਮੀਆ ਅਤੇ ਚਾਂਦਨੀ ਮਹਿਲ 'ਚ ਤਾਇਨਾਤ ਕੀਤਾ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ 8 ਮਾਮਲੇ ਆਰ.ਕੇ. ਪੁਰਮ 'ਚ ਇਕ ਬੇਸ ਹਸਪਤਾਲ ਦੇ ਹਨ, ਜਦੋਂ ਕਿ ਲੋਧੀ ਰੋਡ ਇਲਾਕੇ 'ਚ ਫੋਰਸ ਦੇ ਹੈੱਡ ਕੁਆਰਟਰ 'ਚ ਤਾਇਨਾਤ ਇਕ ਕਰਮਚਾਰੀ ਇਨਫੈਕਟਡ ਪਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਬੀ.ਐੱਸ.ਐੱਫ. ਦੇ ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਨੂੰ ਸੋਮਵਾਰ ਨੂੰ ਸੀਲ ਕਰ ਦਿੱਤਾ ਗਿਆ। ਅਧਿਕਾਰੀ, ਡਾਇਰੈਕਟਰ ਜਨਰਲ ਦੇ ਦਫ਼ਤਰ ਨਾਲ ਸੰਬੰਧ ਸੀ। ਬੁਲਾਰੇ ਨੇ ਦੱਸਿਆ,''ਬੀ.ਐੱਸ.ਐੱਫ. ਦਾ ਛੁੱਟੀ 'ਤੇ ਗਿਆ ਇਕ ਕਰਮਚਾਰੀ ਕੋਵਿਡ-19 ਪੀੜਤ ਪਾਇਆ ਗਿਆ ਹੈ।'' ਢਾਈ ਲੱਖ ਜਵਾਨਾਂ ਅਤੇ ਅਧਿਕਾਰੀਆਂ ਦੇ ਸ਼ਕਤੀਸ਼ਾਲੀ ਫੋਰਸ ਦਾ ਕੰਮ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ਦੀ ਰੱਖਵਾਲੀ ਕਰਨਾ ਹੈ। ਇਸ ਤੋਂ ਇਲਾਵਾ ਫੋਰਸ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਵੀ ਵੱਖ-ਵੱਖ ਡਿਊਟੀ 'ਤੇ ਲਗਾਇਆ ਜਾਂਦਾ ਹੈ।


DIsha

Content Editor

Related News