ਜੰਮੂ-ਕਸ਼ਮੀਰ : BSF ਨੇ ਅਖਨੂਰ ''ਚ ਫੜਿਆ ਸ਼ੱਕੀ ਪਾਕਿਸਤਾਨੀ ਘੁਸਪੈਠੀਆ
Thursday, Oct 03, 2019 - 01:28 PM (IST)
ਜੰਮੂ (ਭਾਸ਼ਾ)— ਸਰਹੱਦ ਸੁਰਖਿਆ ਫੋਰਸ (ਬੀ. ਐੱਸ. ਐੱਫ.) ਨੇ ਵੀਰਵਾਰ ਨੂੰ ਜੰਮੂ ਜ਼ਿਲੇ ਦੇ ਅਖਨੂਰ ਸੈਕਟਰ ਵਿਚ ਭਾਰਤ-ਪਾਕਿ ਸਰਹੱਦ 'ਤੇ ਇਕ ਸ਼ੱਕੀ ਪਾਕਿਸਤਾਨੀ ਘੁਸਪੈਠੀਏ ਨੂੰ ਫੜਿਆ ਹੈ। ਇਹ ਸੈਕਟਰ ਕੌਮਾਂਤਰੀ ਸਰੱਹਦ (ਆਈ. ਬੀ.) ਖੇਤਰ ਦੇ ਨੇੜੇ ਪੈਂਦਾ ਹੈ। ਭਾਰਤੀ ਸਰਹੱਦ ਖੇਤਰ ਵਿਚ ਦਾਖਲ ਹੋਣ ਦੌਰਾਨ ਸ਼ੱਕੀ ਨੂੰ ਸਰਹੱਦ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਫੜ ਲਿਆ। ਉਸ ਨੂੰ ਜੰਮੂ-ਕਸ਼ਮੀਰ ਪੁਲਸ ਨੂੰ ਸੌਂਪ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਅੱਤਵਾਦੀ ਪਲਾਨ 'ਏ' (ਧਾਰਾ-370, 35ਏ) ਹੈ, ਪਲਾਨ 'ਬੀ' (ਬਾਰਡਰ) ਅਤੇ ਪਲਾਨ 'ਸੀ' (ਫਿਰਕੂ ਹਿੰਸਾ) ਬਣਿਆ ਹੋਇਆ ਹੈ। ਪਲਾਨ 'ਏ' ਤਹਿਤ ਅੱਤਵਾਦੀ ਕਸ਼ਮੀਰ 'ਚ ਵੱਡੇ ਪੱਧਰ 'ਤੇ ਖੂਨ ਖਰਾਬਾ ਕਰਾਉਣਾ ਚਾਹੁੰਦੇ ਹਨ, ਜੋ ਸਫਲ ਨਹੀਂ ਹੋਇਆ। ਪਲਾਨ 'ਬੀ' ਤਹਿਤ ਅੱਤਵਾਦੀ ਬਾਰਡਰ ਤੋਂ ਘੁਸਪੈਠ ਕਰ ਕੇ ਹਮਲਾ ਕਰਨਾ ਚਾਹੁੰਦੇ ਹਨ, ਜਿਸ ਵਿਚ ਉਹ ਸਫਲ ਨਹੀਂ ਹੋ ਰਹੇ। ਹੁਣ ਅੱਤਵਾਦੀ ਪਲਾਨ 'ਸੀ' 'ਤੇ ਜ਼ੋਰ ਦੇ ਰਹੇ ਹਨ। ਅੱਤਵਾਦੀ ਕਿਸੇ ਧਾਰਮਿਕ ਸਥਾਨ 'ਤੇ ਹਮਲਾ ਕਰ ਕੇਮਾਹੌਲ ਖਰਾਬ ਕਰਨ ਦੀ ਕੋਸ਼ਿਸ਼ 'ਚ ਹਨ।