ਬੀ.ਐੱਸ.ਐੱਫ ਨੇ ਮਾਨਵ ਤਸਕਰਾਂ ਦੇ ਪੰਜੇ ''ਚੋਂ ਬਚਾਈ ਜਨਾਨੀ, ਇਕ ਗ੍ਰਿਫ਼ਤਾਰ

09/11/2020 5:05:12 PM

ਕੋਲਕਾਤਾ: ਬੀਤੇ ਦਿਨ ਸੀਮਾ ਸੁਰੱਖਿਆ ਬਲ ਨੇ ਮਾਨਵ ਤਸਕਰੀ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ ਉਨ੍ਹਾਂ ਦੇ ਪੰਜੇ 'ਚੋਂ ਇਕ ਜਨਾਨੀ ਨੂੰ ਮੁਕਤ ਕਰਵਾਇਆ ਅਤੇ ਇਸ ਦੌਰਾਨ ਇਕ ਨਾਗਰਿਕ ਪੁਲਸ ਵਾਲੰਟੀਅਰ ਨੂੰ ਗ੍ਰਿਫਤਾਰ ਕਰ ਲਿਆ। ਬੀ.ਐੱਸ.ਐੱਫ ਵਲੋਂ ਜਾਰੀ ਇਕ ਪ੍ਰੈੱਸ ਨੋਟ 'ਚ ਦੱਸਿਆ ਗਿਆ ਹੈ ਕਿ 112 ਨੰ ਬਟਾਲੀਅਨ ਦੇ ਅਧੀਨ ਆਉਂਦੀ ਹਕੀਮਪੁਰ ਚੌਕੀ ਨੇੜਿਓ ਜਦੋਂ ਇਕ ਜਨਾਨੀ ਭਾਰਤ ਵਲੋਂ ਬੰਗਲਾਦੇਸ਼ ਦੇ ਖ਼ੇਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਬੀ.ਐੱਸ.ਐੱਫ ਦੇ ਜਵਾਨ ਨੇ ਉਸ ਨੂੰ ਰੋਕ ਕੇ ਪੁੱਛਗਿਛ ਕੀਤੀ ਤਾਂ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ: ਦੋ ਵੱਡੇ ਕਾਂਗਰਸੀ ਆਗੂਆਂ ਦੀ ਆਪਸ 'ਚ ਖੜਕੀ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਬਣੀ ਚਰਚਾ ਦਾ ਵਿਸ਼ਾ

ਉਸ ਦੇ ਖੁਲਾਸੇ ਪਿੱਛੋਂ ਬੀ.ਐੱਸ.ਐੱਫ ਦੇ ਜਵਾਨਾਂ ਨੇ ਇਕ ਬਿਜੋਏ ਕੁਮਾਰ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ, ਜਿਹੜਾ ਕਿ ਪਿੰਡ ਅਰਸ਼ੀਕਾਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਦੋਂ ਇਸ ਦੀ ਸੂਚਨਾ ਪੁਲਸ ਸਟੇਸ਼ਨ ਸਵਰੂਪ ਨਗਰ ਨੂੰ ਦਿੱਤੀ ਗਈ ਤਾਂ ਖੁਲਾਸਾ ਹੋਇਆ ਕਿ ਉਕਤ ਵਿਅਕਤੀ ਸਵਰੂਪ ਨਗਰ ਥਾਣੇ ਨਾਲ ਹੀ ਨਾਗਰਿਕ ਪੁਲਸ ਵਾਲੰਟੀਅਰ ਵਜੋਂ ਕੰਮ ਕਰ ਰਿਹਾ ਸੀ। ਇਸ ਦੇ ਨਾਲ ਹੀ ਉਹ ਮਾਨਵ ਤਸਕਰੀ ਵਰਗੇ ਨੈੱਟਵਰਕ ਦਾ ਵੀ ਹਿੱਸਾ ਸੀ ਅਤੇ ਕਈ ਹੋਰ ਗੈਰ-ਕਾਨੂੰਨੀ ਕੰਮਾਂ 'ਚ ਵੀ ਸ਼ਾਮਲ ਦੱਸਿਆ ਜਾਂਦਾ ਹੈ। ਬੀ.ਐੱਸ.ਐੱਫ ਦੇ ਕਰਮਚਾਰੀਆਂ ਨੇ ਉਕਤ ਔਰਤ ਅਤੇ ਬਿਜੋਏ ਕਮਾਰ ਨੂੰ ਪੁਲਸ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਇਸ ਦੇ ਸਬੰਧ 'ਚ ਸਵਰੂਪਾ ਨਗਰ 'ਚ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: FCRA ਦੇ ਫ਼ੈਸਲੇ ਰਾਹੀਂ ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ: ਬੀਬਾ ਬਾਦਲ


Shyna

Content Editor

Related News