ਬਦਮਾਸ਼ ਦਾ ਕੀਤਾ ਬੇਰਹਿਮੀ ਨਾਲ ਕਤਲ, ਭਜਾ-ਭਜਾ 30 ਵਾਰ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ

Monday, Nov 21, 2022 - 02:48 AM (IST)

ਬਦਮਾਸ਼ ਦਾ ਕੀਤਾ ਬੇਰਹਿਮੀ ਨਾਲ ਕਤਲ, ਭਜਾ-ਭਜਾ 30 ਵਾਰ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਜਾਫ਼ਰਾਬਾਦ ’ਚ ਇਕ ਬਦਮਾਸ਼ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਾ ਨਾਂ ਆਮਿਰ ਉਰਫ ਟੋਰੀ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਮਿਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਆਮਿਰ ’ਤੇ ਚਾਕੂ ਦੇ 30 ਵਾਰ ਕੀਤੇ ਗਏ ਸਨ। ਕਤਲ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜੇਲ੍ਹ ’ਚ ਬੰਦ ਇਕ ਦੂਜੇ ਬਦਮਾਸ਼ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : UP: ਆਜ਼ਮਗੜ੍ਹ 'ਚ ਸ਼ਰਧਾ ਕਤਲਕਾਂਡ ਵਰਗਾ ਮਾਮਲਾ, ਲੜਕੀ ਦੇ 5 ਟੁਕੜੇ ਕਰ ਲਾਸ਼ ਖੂਹ 'ਚ ਸੁੱਟੀ

ਅਮੀਰ ਪਰਿਵਾਰ ਨਾਲ ਚੌਹਾਨ ਬਾਂਗਰ, ਕਨੀਜਾ ਮਸਜਿਦ ਕੋਲ ਰਹਿੰਦਾ ਸੀ। ਉਸ ਦੇ ਪਰਿਵਾਰ ’ਚ ਪਿਤਾ ਸਾਬਿਰ ਤੋਂ ਇਲਾਵਾ 2 ਭਰਾ ਨਾਜ਼ਿਮ, ਕਾਸਿਮ ਅਤੇ ਹੋਰ ਮੈਂਬਰ ਹਨ। ਦੇਰ ਰਾਤ ਘਰੋਂ ਆਮਿਰ ਨਿਕਲਿਆ। ਕੁਝ ਨੌਜਵਾਨ ਮਿਲੇ ਜੋ ਉਸ ਦੇ ਪੁਰਾਣੇ ਜਾਣਕਾਰ ਸਨ। ਪਹਿਲਾਂ ਮੁਲਜ਼ਮਾਂ ਨੇ ਮਾਤਾ ਵਾਲੀ ਗਲੀ ਘੋਂਡਾ ’ਚ ਇਕ ਘਰ ’ਚ ਇਕੱਠੇ ਸ਼ਰਾਬ ਪੀਤੀ। ਇਸ ਦੌਰਾਨ ਉਨ੍ਹਾਂ ਵਿਚਾਲੇ ਤਕਰਾਰ ਹੋ ਗਈ ਤੇ ਫਿਰ 4-5 ਨੌਜਵਾਨ ਗਲੀ ’ਚ ਦੌੜ ਗਏ ਅਤੇ ਆਮਿਰ ਨੂੰ ਚਾਕੂ ਮਾਰ ਦਿੱਤਾ। ਜਦੋਂ ਮੁਲਜ਼ਮਾਂ ਨੂੰ ਲੱਗਾ ਕਿ ਆਮਿਰ ਦੀ ਮੌਤ ਹੋ ਗਈ ਹੈ ਤਾਂ ਸਾਰੇ ਉਥੋਂ ਭੱਜ ਗਏ। ਪੁਲਸ ਨੂੰ ਸੂਚਨਾ ਮਿਲਦੇ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰਿਵਾਰ ਨੇ ਪੁਲਸ ਨੂੰ ਕੁਝ ਲੜਕਿਆਂ ਦੇ ਨਾਂ ਦੱਸੇ ਹਨ, ਜਿਸ ਦੇ ਆਧਾਰ ’ਤੇ ਪੁਲਸ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਜ਼ਮੀਨ ਐਕਵਾਇਰ ਕਰਨ ਪਹੁੰਚੀ ਪੁਲਸ ਦੀ ਕਿਸਾਨਾਂ ਨਾਲ ਹੋਈ ਹੱਥੋਪਾਈ, ਬੇਰੰਗ ਮੁੜੀ ਟੀਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News