ਅਸ਼ਲੀਲ ਫਿਲਮ ਦੇਖ ਨਾਬਾਲਗ ਨੇ ਟੱਪੀਆਂ ਹੱਦਾਂ, ਸਕੀ ਭੈਣ ਨੂੰ ਬਣਾਇਆ ਹਵਸ ਦਾ ਸ਼ਿਕਾਰ, ਫਿਰ ਕਰ 'ਤਾ ਕਤਲ

Sunday, Jul 28, 2024 - 05:29 AM (IST)

ਰੀਵਾ - ਮੱਧ ਪ੍ਰਦੇਸ਼ ਦੇ ਰੀਵਾ 'ਚ ਬਲਾਤਕਾਰ ਅਤੇ ਕਤਲ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਹਵਸ 'ਚ ਅੰਨ੍ਹੇ ਇਕ ਨਾਬਾਲਗ ਭਰਾ ਨੇ ਪਹਿਲਾਂ ਆਪਣੀ ਹੀ 9 ਸਾਲਾ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਇਆ, ਫਿਰ ਪਰਦਾਫਾਸ਼ ਹੋਣ ਦੇ ਡਰੋਂ ਉਸ ਦਾ ਗਲਾ ਘੁੱਟ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਪਹਿਲਾਂ ਮੁਲਜ਼ਮ ਮੋਬਾਈਲ 'ਤੇ ਅਸ਼ਲੀਲ ਵੀਡੀਓ ਦੇਖ ਰਿਹਾ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਦਬਾਉਣ ਅਤੇ ਮੁਲਜ਼ਮ ਨੂੰ ਬਚਾਉਣ ਲਈ ਮਾਂ-ਭੈਣਾਂ ਨੇ ਕਈ ਸਬੂਤ ਨਸ਼ਟ ਕਰ ਦਿੱਤੇ।

ਇਹ ਵੀ ਪੜ੍ਹੋ- ਕੋਚਿੰਗ ਸੈਂਟਰ 'ਚ ਭਰਿਆ ਪਾਣੀ, ਕਈ ਵਿਦਿਆਰਥੀ ਲਾਪਤਾ, 2 ਵਿਦਿਆਰਥਣਾਂ ਦੀਆਂ ਮਿਲੀਆਂ ਲਾਸ਼ਾਂ

ਪੁਲਸ ਮੁਤਾਬਕ ਇਹ ਭਿਆਨਕ ਘਟਨਾ 24 ਅਪ੍ਰੈਲ ਨੂੰ ਵਾਪਰੀ ਸੀ। ਕਰੀਬ 3 ਮਹੀਨੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ 50 ਲੋਕਾਂ ਤੋਂ ਪੁੱਛਗਿੱਛ, ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਮਾਮਲੇ ਨੂੰ ਸੁਲਝਾਇਆ ਜਾ ਸਕਿਆ। ਪੀੜਤਾ ਦੇ 13 ਸਾਲਾ ਭਰਾ, ਉਸ ਦੀ ਮਾਂ ਅਤੇ 17-18 ਸਾਲਾ ਦੋ ਭੈਣਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਲਿਫਟ 'ਚ ਫਟ ਗਈ ਬੈਟਰੀ, ਬੁਰੀ ਤਰ੍ਹਾਂ ਝੁਲਸਿਆ ਵਿਅਕਤੀ; ਖੌਫਨਾਕ ਵੀਡੀਓ ਦੀ ਅਸਲ ਸੱਚਾਈ ਆਈ ਸਾਹਮਣੇ

ਪੁਲਸ ਸੁਪਰਡੈਂਟ ਵਿਵੇਕ ਸਿੰਘ ਨੇ ਦੱਸਿਆ ਕਿ 24 ਅਪ੍ਰੈਲ ਨੂੰ ਜ਼ਿਲ੍ਹੇ ਦੇ ਜਾਵਾ ਥਾਣਾ ਖੇਤਰ 'ਚ 9 ਸਾਲਾ ਬੱਚੀ ਨਾਲ ਬਲਾਤਕਾਰ, ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਦੀ ਲਾਸ਼ ਉਸ ਦੇ ਘਰ ਦੇ ਵਿਹੜੇ 'ਚੋਂ ਬਰਾਮਦ ਹੋਈ, ਜਿੱਥੇ ਉਹ ਘਟਨਾ ਦੇ ਸਮੇਂ ਸੌਂ ਰਹੀ ਸੀ। ਪਰਿਵਾਰਕ ਮੈਂਬਰਾਂ ਤੋਂ ਬਾਰੀਕੀ ਨਾਲ ਪੁੱਛ-ਪੜਤਾਲ ਕਰਨ 'ਤੇ ਸਾਹਮਣੇ ਆਇਆ ਕਿ ਮ੍ਰਿਤਕਾ ਦਾ 13 ਸਾਲਾ ਭਰਾ ਰਾਤ ਨੂੰ ਉਸ ਦੇ ਕੋਲ ਹੀ ਸੁੱਤਾ ਪਿਆ ਸੀ।

ਇਹ ਵੀ ਪੜ੍ਹੋ- ਚੱਲਦੀ ਟਰੇਨ ਦੀ ਦੋ ਬੋਗੀਆਂ ਵਿਚਾਲੇ ਨੌਜਵਾਨ ਨੇ ਮਾਰੀ ਛਾਲ, ਹੋਈ ਦਰਦਨਾਕ ਮੌਤ

ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਲੜਕੇ, ਉਸ ਦੀਆਂ ਦੋ ਭੈਣਾਂ ਅਤੇ ਉਨ੍ਹਾਂ ਦੀ ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੋਈ ਵੀ ਆਸਾਨੀ ਨਾਲ ਵਿਸ਼ਵਾਸ ਨਹੀਂ ਕਰ ਰਿਹਾ ਕਿ ਕੋਈ ਭਰਾ ਆਪਣੀ ਹੀ ਭੈਣ ਨਾਲ ਅਜਿਹਾ ਜ਼ੁਲਮ ਕਰ ਸਕਦਾ ਹੈ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਬਜਾਏ ਮਾਂ ਅਤੇ ਭੈਣਾਂ ਉਸ ਨੂੰ ਬਚਾਉਣ 'ਚ ਲੱਗੀਆਂ ਰਹੀਆਂ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News