ਸ਼ੱਕੀ ਭਰਾ-ਭਰਜਾਈ ਦਾ ਸ਼ਰਮਨਾਕ ਕਾਰਾ, 12 ਸਾਲਾ ਭੈਣ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਵਜ੍ਹਾ ਜਾਣ ਰਹਿ ਜਾਵੋਗੇ ਹੈਰਾਨ

Wednesday, May 10, 2023 - 05:31 AM (IST)

ਸ਼ੱਕੀ ਭਰਾ-ਭਰਜਾਈ ਦਾ ਸ਼ਰਮਨਾਕ ਕਾਰਾ, 12 ਸਾਲਾ ਭੈਣ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਵਜ੍ਹਾ ਜਾਣ ਰਹਿ ਜਾਵੋਗੇ ਹੈਰਾਨ

ਨੈਸ਼ਨਲ ਡੈਸਕ: ਮਹਾਰਾਸ਼ਟਰ ਤੋਂ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਦਰਤੀ ਪ੍ਰਕੀਰਿਆ ਤੋਂ ਅਣਜਾਣਪੁਣੇ ਅਤੇ ਲੋੜ ਤੋਂ ਵੱਧ ਸ਼ੱਕ ਨੇ 12 ਸਾਲਾ ਮਾਸੂਮ ਦੀ ਜਾਨ ਲੈ ਲਈ। ਇਕ ਸ਼ੱਕੀ ਭਰਾ ਨੇ ਆਪਣੀ 12 ਸਾਲਾ ਭੈਣ ਨੂੰ ਪਹਿਲੀ ਵਾਰ ਮਾਹਵਾਰੀ ਹੋਣ 'ਤੇ ਐਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਨੇ ਦਮ ਹੀ ਤੋੜ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਜਿਊਰੀ ਨੇ ਡੋਨਾਲਡ ਟਰੰਪ ਨੂੰ ਜਿਨਸੀ ਸ਼ੋਸ਼ਣ ਲਈ ਠਹਿਰਾਇਆ ਜ਼ਿੰਮੇਵਾਰ, ਸੁਣਾਇਆ ਇਹ ਫ਼ੈਸਲਾ

ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਜ਼ਿਲ੍ਹੇ ਥਾਣੇ ਵਿਚ ਉਲਾਸਨਗਰ ਵਿਚ ਇਕ 12 ਸਾਲਾ ਕੁੜੀ ਨੂੰ ਪਹਿਲੀ ਵਾਰ ਮਾਹਵਾਰੀ ਹੋਈ ਸੀ। ਜਦ ਉਸ ਦੇ ਭਰਾ ਅਤੇ ਭਰਜਾਈ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਕੁੜੀ 'ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਕਿਸੇ ਮੁੰਡੇ ਨਾਲ ਪ੍ਰੇਮ ਸਬੰਧ ਹਨ। ਜਦ ਉਨ੍ਹਾਂ ਨੇ ਬੱਚੀ ਤੋਂ 'ਖ਼ੂਨ' ਦੀ ਵਜ੍ਹਾ ਪੁੱਛੀ ਤਾਂ ਉਹ ਵੀ ਕੋਈ ਜਵਾਬ ਨਹੀਂ ਦੇ ਸਕੀ। ਇਸ ਤੋਂ ਭੜਕ ਕੇ ਦੋਵਾਂ ਨੇ ਬੱਚੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੀ ਹੋ ਗਈ। 

PunjabKesari

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਬਾਰੇ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਲਾਲਪੁਰਾ ਨੇ CM ਮਾਨ ਨੂੰ ਲਿਖਿਆ ਪੱਤਰ

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਸ ਅਧਿਕਾਰੀ ਮਧੁਕਰ ਕੈਡ ਨੇ ਦੱਸਿਆ ਕਿ ਉਲਾਸਨਗਰ ਵਿਚ ਇਕ ਭਰਾ ਨੇ ਆਪਣੀ 12 ਸਾਲਾ ਭੈਣ ਦਾ ਕਤਲ ਕਰ ਦਿੱਤਾ। ਕੁੜੀ ਨੂੰ ਪਹਿਲੀ ਵਾਰ ਪੀਰੀਅਡ ਆਉਣ 'ਤੇ ਉਸ ਦੇ ਭਰਾ ਤੇ ਭਰਜਾਈ ਨੂੰ ਲੱਗਿਆ ਕਿ ਉਸ ਦੇ ਕਿਸੇ ਮੁੰਡੇ ਨਾਲ ਪ੍ਰੇਮ ਸਬੰਧ ਹਨ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ, ਦੋਸ਼ੀ ਨੇ ਕਬੂਲਿਆ ਹੈ ਕਿ ਉਸ ਨੇ ਆਪਣੀ ਭੈਣ ਨੂੰ ਖ਼ੂਨ ਬਾਰੇ ਪੁੱਛਿਆ, ਜਿਸ ਦਾ ਉਹ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੀ। ਇਸ 'ਤੇ ਉਸ ਨੇ ਭੈਣ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਹ ਡਿੱਗ ਗਈ। ਜਦ ਉਹ ਉਸ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News