ਇਕੱਲੇ ਮਿਲਦੇ ਸਨ ਜੀਜਾ-ਸਾਲੀ... ਕਰ ਬੈਠੇ ਵੱਡੀ ਭੁੱਲ, ਪਿੱਛੇ ਪਈ ਪੁਲਸ ਨੇ ਦੇਖੇ 100 CCTV ਫੁਟੇਜ ਤੇ ਫਿਰ...
Saturday, Jul 05, 2025 - 01:26 PM (IST)

ਨੈਸ਼ਨਲ ਡੈਸਕ- ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਜਾਜੀ-ਸਾਲੀ ਦੇ ਨਾਜਾਇਜ਼ ਸੰਬੰਧਾਂ ਨੇ ਪੂਰੇ ਇਲਾਕੇ 'ਚ ਹੱਲਚੱਲ ਪੈਦਾ ਕਰ ਦਿੱਤੀ ਹੈ। ਪ੍ਰਿਯਾ ਅਤੇ ਅਭਿਸ਼ੇਕ ਨਾਂ ਦੇ ਇਸ ਜੋੜੇ ਨੇ 6 ਮਹੀਨੇ ਦੇ ਭਰੂਣ ਨੂੰ ਗਰਭਪਾਤ ਕਰਵਾ ਕੇ ਕੂੜੇ ਦੇ ਢੇਰ 'ਚ ਸੁੱਟ ਦਿੱਤਾ, ਜਿਸ ਦੀ ਸੂਚਨਾ ਪੁਲਸ ਨੂੰ ਮਿਲੀ। ਇਸ ਘਟਨਾ ਨੇ ਰਿਸ਼ਤਿਆਂ ਦੇ ਮਰਿਆਦਾ ਨੂੰ ਇਕ ਵਾਰ ਮੁੜ ਸਵਾਲਾਂ ਦੇ ਘੇਰੇ 'ਚ ਲਿਆ ਦਿੱਤਾ ਹੈ।
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਦੋਵਾਂ ਨੇ ਭਰੂਣ ਕੂੜੇ ਦੇ ਢੇਰ 'ਚ ਸੁੱਟਿਆ
ਜਾਣਕਾਰੀ ਅਨੁਸਾਰ, ਅਭਿਸ਼ੇਕ ਅਤੇ ਉਸ ਦੀ ਸਾਲੀ ਪ੍ਰਿਯਾ ਵਿਚਾਲੇ ਨਾਜਾਇਜ਼ ਸੰਬੰਧ ਚੱਲ ਰਹੇ ਸਨ। ਜਦੋਂ ਪ੍ਰਿਯਾ ਗਰਭਵਤੀ ਹੋਈ ਤਾਂ ਦੋਵਾਂ ਨੇ ਇਸ ਨੂੰ ਲੁਕਾਉਣ ਲਈ ਪ੍ਰਿਯਾ ਦਾ ਗਰਭਪਾਤ ਕਰਵਾਇਆ ਅਤੇ ਭਰੂਣ ਨੂੰ ਸ਼ਹਿਰ ਦੇ ਇਕ ਕੂੜੇ ਦੇ ਢੇਰ 'ਚ ਸੁੱਟ ਦਿੱਤਾ। ਇਹ ਘਟਨਾ 24 ਜੂਨ ਨੂੰ ਰੂੜਕੀ ਚੌਕੀ ਚੁੰਗੀ ਕੋਲ ਸਾਹਮਣੇ ਆਈ।
ਇਹ ਵੀ ਪੜ੍ਹੋ : 'ਮੈਂ ਫਾਹਾ ਲੈਣ ਵਾਲਾ ਹਾਂ...', Instagram 'ਤੇ 'ਲਾਈਵ' ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਪੁਲਸ ਨੇ ਦੇਖੇ 100 ਸੀਸੀਟੀਵੀ ਫੁਟੇਜ
ਪੁਲਸ ਨੂੰ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਕੋਤਵਾਲੀ ਨਗਰ ਇੰਚਾਰਜ ਇੰਸਪੈਕਟਰ ਉਮੇਸ਼ ਰੋਰੀਆ ਨੇ ਲਗਭਗ 100 ਸੀਸੀਟੀਵੀ ਫੁਟੇਜ ਦੇਖੇ, ਜਿਨ੍ਹਾਂ 'ਚ ਦੋਵੇਂ ਦੋਸ਼ੀ ਸਪੱਸ਼ਟ ਰੂਪ ਨਾਲ ਨਜ਼ਰ ਆਏ। ਇਸ ਤੋਂ ਬਾਅਦ ਪੁਲਸ ਨੇ ਅਭਿਸ਼ੇਕ ਅਤੇ ਪ੍ਰਿਯਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀ ਐੱਸਐੱਸਪੀ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਭਰੂਣ ਲਗਭਗ 6 ਮਹੀਨੇ ਦਾ ਸੀ ਅਤੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿਰਫ਼ 20 ਰੁਪਏ 'ਚ ਇਲਾਜ ਕਰਨ ਵਾਲੇ ਮਸ਼ਹੂਰ ਡਾਕਟਰ ਦਾ ਦਿਹਾਂਤ
ਸਦਮੇ 'ਚ ਪਤਨੀ
ਇਸ ਪੂਰੇ ਮਾਮਲੇ ਨਾਲ ਪ੍ਰਿਯਾ ਦੀ ਭੈਣ ਵੀ ਸਦਮੇ 'ਚ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਇਸ ਭੇਤ ਦਾ ਕੋਈ ਅੰਦਾਜ਼ਾ ਨਹੀਂ ਸੀ ਅਤੇ ਉਨ੍ਹਾਂ ਨੂੰ ਪੁਲਸ ਤੋਂ ਹੀ ਜਾਣਕਾਰੀ ਮਿਲੀ। ਉਸ ਕਿਹਾ ਕਿ ਉਸ ਦੇ ਪਤੀ ਅਤੇ ਭੈਣ ਦੋਵਾਂ ਨੇ ਪਰਿਵਾਰ ਨੂੰ ਧੋਖਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8