ਗਰਭਵਤੀ ਭਰਜਾਈ ਨਾਲ ਦਿਓਰ ਨੇ ਰਚਾਇਆ ਵਿਆਹ, ਪਤੀ ਦੇ ਸਾਹਮਣੇ ਲਏ 7 ਫੇਰੇ

Saturday, Jul 27, 2024 - 03:48 PM (IST)

ਗਰਭਵਤੀ ਭਰਜਾਈ ਨਾਲ ਦਿਓਰ ਨੇ ਰਚਾਇਆ ਵਿਆਹ, ਪਤੀ ਦੇ ਸਾਹਮਣੇ ਲਏ 7 ਫੇਰੇ

ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਾਫਰਾਬਾਦ ਖੇਤਰ ਦੇ ਬੀਬੀਪੁਰ ਪਿੰਡ ਵਾਸੀ ਇਕ ਨੌਜਵਾਨ ਨੇ ਆਪਣੀ ਭਰਜਾਈ ਨਾਲ ਵੀਰਵਾਰ ਨੂੰ ਕੋਰਟ 'ਚ ਵਿਆਹ ਕਰ ਲਿਆ। ਜੋਗੀਬੀਰ ਬਾਬਾ ਮੰਦਰ ਆ ਕੇ ਰੀਤੀ-ਰਿਵਾਜ਼ ਨਾਲ ਭਰਜਾਈ ਦੀ ਮਾਂਗ 'ਚ ਸਿੰਦੂਰ ਭਰ ਕੇ 7 ਫੇਰੇ ਵੀ ਲਏ। ਇਹ ਵਿਆਹ ਲੋਕਾਂ ਵਿਚਾਲੇ ਕਾਫ਼ੀ ਚਰਚਾ 'ਚ ਹੈ। ਬੀਬੀਪੁਰ ਪਿੰਡ ਵਾਸੀ ਸ਼ਿਰੋਮਣੀ ਗੌਤਮ ਦੇ ਵੱਡੇ ਬੇਟੇ ਬਹਾਦਰ ਗੌਤਮ ਦਾ ਵਿਆਹ ਸਰਾਏਖਵਾਜ਼ਾ ਖੇਤਰ ਦੇ ਪਲਹਾਮਊ ਪਿੰਡ ਵਾਸੀ ਸੀਮਾ ਗੌਤਮ ਨਾਲ 26 ਮਈ 2023 ਨੂੰ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਦੂਜੇ ਪਾਸੇ ਕੁਝ ਦਿਨ ਬਾਅਦ ਹੀ ਬਹਾਦਰ ਦੀ ਪਤਨੀ ਨੂੰ ਆਪਣੇ ਦਿਓਰ ਗੌਤਮ ਨਾਲ ਪਿਆਰ ਹੋ ਗਿਆ। ਦੋਹਾਂ ਵਿਚਾਲੇ ਰਿਸ਼ਤਾ ਡੂੰਘਾ ਹੁੰਦਾ ਗਿਆ।

ਬਹਾਦਰ ਗੌਤਮ ਨੂੰ ਆਪਣੀ ਪਤਨੀ ਅਤੇ ਛੋਟਾ ਭਰਾ ਵਿਚਾਲੇ ਸੰਬੰਧਾਂ ਬਾਰੇ ਜਾਣਕਾਰੀ ਹੋ ਗਈ ਪਰ ਪਰਿਵਾਰ ਵਾਲਿਆਂ ਦੇ ਸਮਝਾਉਣ 'ਤੇ ਮਾਮਲਾ ਕੁਝ ਦਿਨ ਸ਼ਾਂਤ ਰਿਹਾ। ਇਸ ਵਿਚ ਜਦੋਂ ਬਹਾਦਰ ਗੌਤਮ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਗਰਭਵਤੀ ਹੈ ਤਾਂ ਉਸ ਨੇ ਆਪਣੇ ਨਾਲ ਰੱਖਣ ਤੋਂ ਮਨ੍ਹਾ ਕਰ ਦਿੱਤਾ। ਬਹਾਦਰ ਨੇ ਦੋਸ਼ ਲਗਾਇਆ ਕਿ ਇਹ ਮੇਰਾ ਬੱਚਾ ਨਹੀਂ ਹੈ। ਇਹ ਛੋਟੇ ਭਰਾ ਸੁੰਦਰ ਦਾ ਬੱਚਾ ਹੈ। ਰੌਲੀ-ਹੌਲੀ ਇਹ ਗੱਲ ਪਰਿਵਾਰ ਦੇ ਨਾਲ-ਨਾਲ ਪਿੰਡ ਅਤੇ ਰਿਸ਼ਤੇਦਾਰਾਂ 'ਚ ਫੈਲ ਗਈ। ਵੀਰਵਾਰ ਨੂੰ ਪਰਿਵਾਰ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਕੋਰਟ 'ਚ ਜਾ ਕੇ ਸੁੰਦਰ ਅਤੇ ਸੀਮਾ ਦੀ ਕੋਰਟ ਮੈਰਿਜ ਕਰਵਾ ਦਿੱਤੀ। ਉਸ ਤੋਂ ਬਾਅਦ ਪ੍ਰਸਿੱਧ ਜੋਗੀਬੀਰ ਬਾਬਾ ਮੰਦਰ ਜਾ ਕੇ 7 ਫੇਰੇ ਲੈ ਕੇ ਵਿਆਹ ਕਰ ਕੇ ਸੁੰਦਰ ਗੌਤਮ ਸੀਮਾ ਨੂੰ ਆਪਣੀ ਲਾੜੀ ਬਣਾ ਕੇ ਘਰ ਲੈ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News