ਰੇਪ ਦੇ ਬਦਲੇ ਰੇਪ! ਭੈਣ ਨਾਲ ਹੋਈ ਦਰਿੰਦਗੀ ਦਾ ਬਦਲਾ ਲੈਣ ਲਈ ਭਰਾ ਬਣਿਆ ਬਲਾਤਕਾਰੀ

Wednesday, Aug 14, 2024 - 10:42 AM (IST)

ਰੇਪ ਦੇ ਬਦਲੇ ਰੇਪ! ਭੈਣ ਨਾਲ ਹੋਈ ਦਰਿੰਦਗੀ ਦਾ ਬਦਲਾ ਲੈਣ ਲਈ ਭਰਾ ਬਣਿਆ ਬਲਾਤਕਾਰੀ

ਆਗਰਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਆਗਰਾ 'ਚ ਜਬਰ ਜ਼ਿਨਾਹ ਦਾ ਬਦਲਾ ਲੈਣ ਦੇ ਇਰਾਦੇ ਨਾਲ ਜਬਰ ਜ਼ਿਨਾਹ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਤਾਂ ਬਦਲਾ ਲੈਣ ਲਈ ਪੀੜਤ ਕੁੜੀ ਦੇ ਭਰਾ ਨੇ ਦੋਸ਼ੀ ਨੌਜਵਾਨ ਦੀ ਭੈਣ ਨੂੰ ਵਰਗਲਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਪਹਿਲਾਂ ਤਾਂ ਇਹ ਪੁਰਾਣੀ ਦੁਸ਼ਮਣੀ ਦਾ ਮਾਮਲਾ ਸਮਝਿਆ ਪਰ ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ। ਹੁਣ ਪੀੜਤਾ ਦਾ ਭਰਾ ਵੀ ਜਬਰ ਜ਼ਿਨਾਹ ਦੇ ਦੋਸ਼ 'ਚ ਜੇਲ੍ਹ 'ਚ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨਾਲ ਜਬਰ ਜ਼ਿਨਾਹ ਹੋਇਆ ਸੀ। ਪੀੜਤਾ ਨੇ ਦੱਸਿਆ ਕਿ ਇਹ ਘਟਨਾ ਉਸ ਦੇ ਨਾਲ ਹਾਈਵੇਅ 'ਤੇ ਸਥਿਤ ਇਕ ਹੋਟਲ 'ਚ ਵਾਪਰੀ ਸੀ।

ਉੱਥੇ ਹੀ ਦੋਸ਼ੀ ਨੌਜਵਾਨ ਦੀ ਭੈਣ ਨੇ ਜਦੋਂ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਜਿਸ ਕੁੜੀ ਨਾਲ ਜਬਰ ਜ਼ਿਨਾਹ ਦੇ ਦੋਸ਼ਾਂ ਕਾਰਨ ਜੇਲ੍ਹ 'ਚ ਹੈ, ਹੁਣ ਉਸੇ ਕੁਰੀ ਦੇ ਭਰਾ ਨੇ ਉਸ ਨਾਲ ਜਬਰ ਜ਼ਿਨਾਹ ਕੀਤਾ ਹੈ। ਪੁਲਸ ਨੂੰ ਲੱਗਾ ਕਿ ਕੁੜੀ ਆਪਣੇ ਭਰਾ ਨੂੰ ਬਚਾਉਣ ਲਈ ਝੂਠੀ ਕਹਾਣੀ ਬਣਾ ਰਹੀ ਹੈ, ਇਸ ਲਈ ਪੀੜਤਾ ਦੇ ਭਰਾ 'ਤੇ ਜਬਰ ਜ਼ਿਨਾਹ ਦੇ ਹੀ ਦੋਸ਼ ਲਗਾ ਰਹੀ ਹੈ ਪਰ ਜਦੋਂ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਘਟਨਾ ਦੀ ਸੱਚਾਈ ਸਾਹਮਣੇ ਆ ਗਈ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ। ਇਸ ਸੰਬੰਧ 'ਚ ਸਿਕੰਦਰਾ ਥਾਣੇ ਦੇ ਇੰਚਾਰਜ ਨੀਰਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਡਿਜੀਟਲ ਸਬੂਤ ਦੇ ਆਧਾਰ 'ਤੇ ਦੋਸ਼ੀ ਨੂੰ ਫੜਿਆ ਗਿਆ ਹੈ। ਸਬੂਤਾਂ ਦੇ ਆਧਾਰ 'ਤੇ ਦੋਸ਼ ਪੱਤਰ ਦਾਖ਼ਲ ਕਰ ਕੇ ਅਦਾਲਤ 'ਚ ਉਸ ਨੂੰ ਪੇਸ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News