Reels ਤੋਂ ਰਾਜਨੀਤੀ ਤੱਕ: Instagram ਬਣਿਆ Gen-Z ਦਾ ਨਵਾਂ ਹਥਿਆਰ, ਸਰਕਾਰ ਵੀ ਹੋਈ ਐਕਟਿਵ
Tuesday, Jul 28, 2026 - 07:41 AM (IST)
ਨਵੀਂ ਦਿੱਲੀ (ਇੰਟ.) - ਕਦੇ ਮਨੋਰੰਜਨ ਅਤੇ ਫੈਸ਼ਨ ਤੱਕ ਸੀਮਤ ਮੰਨਿਆ ਜਾਣ ਵਾਲਾ ਇੰਸਟਾਗ੍ਰਾਮ ਹੁਣ ਦੇਸ਼ ’ਚ ਸਿਆਸੀ ਸੰਵਾਦ ਅਤੇ ਜਨਤਕ ਰਾਇ ਤਿਆਰ ਕਰਨ ਦਾ ਵੱਡਾ ਮੰਚ ਬਣ ਕੇ ਉੱਭਰਿਆ ਹੈ। ਹਾਲ ਹੀ ਦੇ ਨੀਟ ਪ੍ਰੀਖਿਆ ਵਿਵਾਦ ਅਤੇ ਵਿਦਿਆਰਥੀ ਅੰਦੋਲਨਾਂ ਨੇ ਦਿਖਾ ਦਿੱਤਾ ਹੈ ਕਿ ਜੈਨ-ਜ਼ੈਡ ਸਿਰਫ਼ ਰੀਲਾਂ ਦੇਖਣ ਤੱਕ ਸੀਮਤ ਨਹੀਂ ਹੈ, ਸਗੋਂ ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਆਵਾਜ਼ ਵੀ ਬੁਲੰਦ ਕਰ ਰਹੀ ਹੈ। Instagram ’ਤੇ ਚੱਲ ਰਹੀਆਂ ਮੁਹਿੰਮਾਂ ਹੁਣ ਸਿਆਸੀ ਬਹਿਸ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ।
ਪੜ੍ਹੋ ਇਹ ਵੀ - ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ 'ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ
PM ਮੋਦੀ ਨੇ ਮੰਤਰੀਆਂ ਨੂੰ ਦਿੱਤਾ ਨੌਜਵਾਨਾਂ ਨਾਲ ਜੁੜਨ ਦਾ ਮੰਤਰ
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਹੋਈ ਕੈਬਨਿਟ ਮੀਟਿੰਗ ਵਿਚ ਮੰਤਰੀਆਂ ਨੂੰ ਕਿਹਾ ਕਿ ਉਹ Instagram ’ਤੇ ਨੌਜਵਾਨਾਂ ਨਾਲ ਸਰਗਰਮ ਸੰਵਾਦ ਵਧਾਉਣ ਅਤੇ ਸਰਕਾਰ ਦੇ ਕੰਮਕਾਜ ਨੂੰ ਇਸ ਮੰਚ ਰਾਹੀਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪ੍ਰੀਖਿਆ ਸੁਧਾਰਾਂ ਅਤੇ ਪੇਪਰ ਲੀਕ ’ਤੇ ਇਕ ਵੀਡੀਓ ਸਾਂਝੀ ਕੀਤੀ, ਜਿਸ ਨੂੰ 24 ਘੰਟਿਆਂ ਦੇ ਅੰਦਰ 30 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ Instagram ਅਕਾਊਂਟ ’ਤੇ ਲੱਖਾਂ ਨਵੇਂ ਫਾਲੋਅਰਜ਼ ਵੀ ਜੁੜੇ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਡਿਜੀਟਲ ਮਾਧਿਅਮ ਹੁਣ ਸਿਆਸੀ ਸੰਦੇਸ਼ ਪਹੁੰਚਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਬਣਦਾ ਜਾ ਰਿਹਾ ਹੈ।
ਪੜ੍ਹੋ ਇਹ ਵੀ - Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼ ਹਨ੍ਹੇਰੀ-ਝੱਖੜ ਦਾ ਅਲਰਟ ਜਾਰੀ
ਵਿਦਿਆਰਥੀ ਸੰਗਠਨਾਂ ਨੇ ਵੀ ਦਿਖਾਈ ਡਿਜੀਟਲ ਤਾਕਤ
ਸਿਰਫ਼ ਸਰਕਾਰ ਹੀ ਨਹੀਂ, ਵਿਦਿਆਰਥੀ ਸੰਗਠਨਾਂ ਨੇ ਵੀ Instagram ਦੀ ਤਾਕਤ ਦਾ ਭਰਪੂਰ ਇਸਤੇਮਾਲ ਕੀਤਾ। ਨੀਟ ਵਿਰੋਧ ਪ੍ਰਦਰਸ਼ਨ ਨਾਲ ਜੁੜੀਆਂ ਵੀਡੀਓਜ਼, ਪੋਸਟਰ, ਰੀਲਾਂ ਅਤੇ ਮੀਮਜ਼ ਲੱਖਾਂ ਨੌਜਵਾਨਾਂ ਤੱਕ ਪਹੁੰਚੇ। ਕਈ ਵਿਦਿਆਰਥੀ ਸੰਗਠਨਾਂ ਦੇ Instagram ਹੈਂਡਲਾਂ ’ਤੇ ਫਾਲੋਅਰਜ਼ ਦੀ ਗਿਣਤੀ ਤੇਜ਼ੀ ਨਾਲ ਵਧੀ ਅਤੇ ਵਿਰੋਧ ਪ੍ਰਦਰਸ਼ਨ ਰਾਸ਼ਟਰੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣ ਗਿਆ। ਸੋਸ਼ਲ ਮੀਡੀਆ ਨੇ ਸਥਾਨਕ ਅੰਦੋਲਨ ਨੂੰ ਰਾਸ਼ਟਰੀ ਬਹਿਸ ਵਿਚ ਬਦਲਣ ਦਾ ਕੰਮ ਕੀਤਾ।
ਪੜ੍ਹੋ ਇਹ ਵੀ - ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਰੀਲ ਸੱਭਿਆਚਾਰ ਨੇ ਬਦਲਿਆ ਸਿਆਸੀ ਪ੍ਰਚਾਰ
ਮਾਹਰਾਂ ਦਾ ਮੰਨਣਾ ਹੈ ਕਿ ਜੈਨ-ਜ਼ੈਡ ਲੰਬੇ ਭਾਸ਼ਣਾਂ ਅਤੇ ਰਵਾਇਤੀ ਸਿਆਸੀ ਸਭਾਵਾਂ ਦੀ ਬਜਾਏ ਛੋਟੀਆਂ ਵੀਡੀਓਜ਼, ਰੀਲਾਂ, ਇਨਫੋਗ੍ਰਾਫਿਕਸ ਅਤੇ ਵਿਜ਼ੂਅਲ ਕੰਟੈਂਟ ਨੂੰ ਜ਼ਿਆਦਾ ਪਸੰਦ ਕਰਦੀ ਹੈ। ਇਹੋ ਵਜ੍ਹਾ ਹੈ ਕਿ ਸਿਆਸੀ ਪਾਰਟੀਆਂ, ਸਰਕਾਰ ਅਤੇ ਸਮਾਜਿਕ ਸੰਗਠਨ ਹੁਣ ਆਪਣੇ ਸੰਦੇਸ਼ ਨੂੰ ਛੋਟੇ ਅਤੇ ਪ੍ਰਭਾਵਸ਼ਾਲੀ ਵੀਡੀਓਜ਼ ਦੇ ਮਾਧਿਅਮ ਨਾਲ ਪੇਸ਼ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀ ਸਮੱਗਰੀ ਹੁਣ ਜਨਤਕ ਰਾਇ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਅ ਰਹੀ ਹੈ।
ਪੜ੍ਹੋ ਇਹ ਵੀ - ਟੂਰਨਾਮੈਂਟ 'ਚ ਹਾਰ ਗਈ ਟੀਮ ਤਾਂ ਕਾਰੋਬਾਰੀ ਨੇ ਕੱਢ ਲਿਆ ਰਿਵਾਲਵਰ! ਕਰ'ਤੀ ਫਾਇਰਿੰਗ, ਪੁੱਜੀ AP ਪੁਲਸ
ਚੋਣ ਰਣਨੀਤੀ ਦਾ ਬਣੇ ਅਹਿਮ ਹਿੱਸਾ
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ Instagram, ਯੂ-ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਚੋਣ ਰਣਨੀਤੀ ਦਾ ਅਹਿਮ ਹਿੱਸਾ ਹੋਣਗੇ। ਨੌਜਵਾਨਾਂ ਤੱਕ ਸਿੱਧੀ ਪਹੁੰਚ ਬਣਾਉਣ, ਆਪਣੀ ਗੱਲ ਰੱਖਣ ਅਤੇ ਵਿਰੋਧੀ ਨੈਰੇਟਿਵ ਦਾ ਜਵਾਬ ਦੇਣ ਲਈ ਡਿਜੀਟਲ ਪਲੇਟਫਾਰਮ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਬਣਦੇ ਜਾ ਰਹੇ ਹਨ। ਬਦਲਦੇ ਦੌਰ ਵਿਚ ਇਹ ਸਾਫ਼ ਸੰਕੇਤ ਹੈ ਕਿ ਸਿਆਸਤ ਦਾ ਨਵਾਂ ਪਲੇਟਫਾਰਮ ਹੁਣ ਸੋਸ਼ਲ ਮੀਡੀਆ ’ਤੇ ਸਜ ਰਿਹਾ ਹੈ।
ਪੜ੍ਹੋ ਇਹ ਵੀ - ਅੱਜ ਪੰਜਾਬ ਬੰਦ! ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
