ਭੈਣ-ਭਰਾ ਦਾ ਹੋਇਆ ਵਿਆਹ! ਮੁੰਡੇ ਨੇ ਕੀਤਾ ਅਜੀਬ ਦਾਅਵਾ
Friday, Mar 28, 2025 - 12:51 PM (IST)

ਜੌਨਪੁਰ- ਉੱਤਰ ਪ੍ਰਦੇਸ਼ ਦੇ ਜੌਨਪੁਰ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਭੈਣ-ਭਰਾ ਦਾ ਵਿਆਹ ਹੋਇਆ। ਇਹ ਘਟਨਾ ਜੌਨਪੁਰ ਵਿਚ ਆਯੋਜਿਤ ਇਕ ਸਮੂਹਿਕ ਵਿਆਹ ਸਮਾਰੋਹ 'ਚ ਸਾਹਮਣੇ ਆਈ। ਇਸ ਸਮੂਹਿਕ ਵਿਆਹ ਵਿਚ 1001 ਜੋੜਿਆਂ ਦਾ ਵਿਆਹ ਸੰਪੰਨ ਹੋਇਆ, ਜਿਸ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।
ਇਹ ਵੀ ਪੜ੍ਹੋ- ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਅਹਿਮ ਖ਼ਬਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਤਸਵੀਰ ਵਿਚ ਦਾਅਵਾ ਕੀਤਾ ਗਿਆ ਕਿ ਇਸ ਸਮਾਰੋਹ ਵਿਚ ਭੈਣ-ਭਰਾ ਦਾ ਵਿਆਹ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਜਦੋਂ ਪਰਿਵਾਰ ਤੋਂ ਪੁੱਛਿਆ ਗਿਆ ਤਾਂ ਭਰਾ ਨੇ ਦੱਸਿਆ ਕਿ ਉਹ ਸ਼ੌਕ ਦੇ ਚੱਲਦੇ ਸਾਫਾ ਪਹਿਨ ਕੇ ਦੀਦੀ ਨਾਲ ਸਮੂਹਿਕ ਵਿਆਹ ਸਮਾਰੋਹ ਵਿਚ ਬੈਠ ਗਿਆ ਸੀ। ਭੈਣ-ਭਰਾ ਦੀ ਤਸਵੀਰ ਵਾਇਰਲ ਹੋਣ ਮਗਰੋਂ ਇਸ ਮਾਮਲੇ ਨੂੰ ਲੈ ਕੇ ਹੰਗਾਮਾ ਮਚ ਗਿਆ।
ਇਹ ਵੀ ਪੜ੍ਹੋ- ਜਾਰੀ ਹੋ ਗਏ ਸਖ਼ਤ ਨਿਰਦੇਸ਼, 1 ਅਪ੍ਰੈਲ ਤੋਂ ਆਟੋ ਜਾਂ ਈ-ਰਿਕਸ਼ਾ 'ਤੇ ਸਕੂਲ ਨਹੀਂ ਜਾਣਗੇ ਵਿਦਿਆਰਥੀ
ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਅਧਿਕਾਰੀ ਦਿਨੇਸ਼ ਸਿੰਘ ਨੇ ਕਿਹਾ ਹੈ ਕਿ ਜੇਕਰ ਜਾਂਚ ਵਿਚ ਫਰਜ਼ੀਵਾੜਾ ਪਾਇਆ ਜਾਂਦਾ ਹੈ, ਤਾਂ ਸਬੰਧਤ ਲੋਕਾਂ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਰੋਕ ਦਿੱਤੀ ਜਾਵੇਗੀ। ਹਾਲਾਂਕਿ ਸਮਾਜ ਕਲਿਆਣ ਵਿਭਾਗ ਦੀ ਸਥਿਤੀ ਵੀ ਇਸ ਮਾਮਲੇ ਵਿਚ ਠੀਕ ਨਹੀਂ ਹੈ। ਸਮਾਜ ਕਲਿਆਣ ਵਿਭਾਗ ਤੋਂ ਕਈ ਵਾਰ ਸਮੂਹਿਕ ਵਿਆਹ ਦੀ ਲਿਸਟ ਮੰਗੀ ਗਈ ਪਰ ਵਿਭਾਗ ਵਲੋਂ ਇਸ ਦੀ ਲਿਸਟ ਜਨਤਕ ਨਹੀਂ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8