ਮੰਦਰ ’ਚੋਂ ਚੋਰੀ ਹੋਈ 8 ਕਰੋੜ ਰੁਪਏ ਦੀ ਮੂਰਤੀ ਅਮਰੀਕਾ ’ਚ ਬਰਾਮਦ

Wednesday, Oct 02, 2024 - 07:26 PM (IST)

ਮੰਦਰ ’ਚੋਂ ਚੋਰੀ ਹੋਈ 8 ਕਰੋੜ ਰੁਪਏ ਦੀ ਮੂਰਤੀ ਅਮਰੀਕਾ ’ਚ ਬਰਾਮਦ

ਚੇਨਈ (ਏਜੰਸੀ)- ਤਾਮਿਲਨਾਡੂ ਪੁਲਸ ਦੇ ਸੀ. ਆਈ. ਡੀ. ਵਿੰਗ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਕਾਂਚੀਪੁਰਮ ਦੇ ਏਕੰਬਰੇਸ਼ਵਰ ਮੰਦਿਰ ਤੋਂ ਚੋਰੀ ਕੀਤੀ ਗਈ ਲਗਭਗ 8 ਕਰੋੜ ਰੁਪਏ ਦੀ ਕੀਮਤ ਦੀ ਭਗਵਾਨ ਸੋਮਸਕੰਦਰ ਦੀ ਪੁਰਾਤਨ ਕਾਂਸੀ ਦੀ ਮੂਰਤੀ ਨੂੰ ਅਮਰੀਕਾ ’ਚ ਸੈਨ ਫਰਾਂਸਿਸਕੋ ਦੇ ਏਸ਼ੀਅਨ ਆਰਟ ਮਿਊਜ਼ੀਅਮ ’ਚੋਂ ਲੱਭ ਲਿਆ ਹੈ। 

ਇਹ ਵੀ ਪੜ੍ਹੋ: ਚੋਰਾਂ ਨੇ ਘਰ ਲੁੱਟਣ ਤੋਂ ਬਾਅਦ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਇਹ ਮੂਰਤੀ ਤਾਮਿਲਨਾਡੂ ਦੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਮੂਰਤੀ ਨੂੰ ਅਮਰੀਕਾ ਲਿਜਾਏ ਜਾਣ ਸਬੰਧੀ ਮੰਗਲਵਾਰ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਮੂਰਤੀ ਦੀ ਤਾਮਿਲਨਾਡੂ ’ਚ ਵਾਪਸੀ ਨੂੰ ਯਕੀਨੀ ਬਣਾਉਣ ਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਾਪਾਨੀ ਹਵਾਈ ਅੱਡੇ 'ਤੇ ਫਟਿਆ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਅਮਰੀਕੀ ਬੰਬ, 80 ਉਡਾਣਾਂ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News