ਭਾਰਤ ਪਹੁੰਚਦੇ ਹੀ ''ਦੇਸੀ'' ਅੰਦਾਜ਼ ''ਚ ਨਜ਼ਰ ਆਏ ਬ੍ਰਿਟਿਸ਼ PM ਤੇ ਉਨ੍ਹਾਂ ਦੀ ਪਤਨੀ, ਬੱਚਿਆਂ ਨਾਲ ਕੀਤੀ ਮਸਤੀ

Saturday, Sep 09, 2023 - 05:06 PM (IST)

ਭਾਰਤ ਪਹੁੰਚਦੇ ਹੀ ''ਦੇਸੀ'' ਅੰਦਾਜ਼ ''ਚ ਨਜ਼ਰ ਆਏ ਬ੍ਰਿਟਿਸ਼ PM ਤੇ ਉਨ੍ਹਾਂ ਦੀ ਪਤਨੀ, ਬੱਚਿਆਂ ਨਾਲ ਕੀਤੀ ਮਸਤੀ

ਨੈਸ਼ਨਲ ਡੈਸਕ: ਭਾਰਤ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਦੇਸ਼ ਨੇ ਇਸ ਸੰਮੇਲਨ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਜੀ-20 ਬੈਠਕ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ ਬ੍ਰਿਟਿਸ਼ ਪੀ.ਐੱਮ. ਰਿਸ਼ੀ ਸੁਨਕ ਦਾ 'ਦੇਸੀ' ਲੁੱਕ ਦੇਖਣ ਨੂੰ ਮਿਲਿਆ। ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਕੁਝ ਖਾਸ ਪਲ ਬਿਤਾਏ। ਉਨ੍ਹਾਂ ਦੇ ਇਸ ਪਲ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਇਹ ਵੀ ਪੜ੍ਹੋ: ਮੋਰੱਕੋ 'ਚ ਜ਼ਬਰਦਸਤ ਭੂਚਾਲ ਕਾਰਨ 820 ਲੋਕਾਂ ਨੇ ਗੁਆਈ ਜਾਨ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

PunjabKesari

ਬੱਚਿਆਂ ਨਾਲ ਕੀਤੀ ਮਸਤੀ 

ਜੀ-20 ਬੈਠਕ 'ਚ ਹਿੱਸਾ ਲੈਣ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਰਾਜਧਾਨੀ ਦਿੱਲੀ 'ਚ ਬ੍ਰਿਟਿਸ਼ ਕੌਂਸਲ ਹੈੱਡਕੁਆਰਟਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਮੌਜੂਦ ਸੀ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੱਚਿਆਂ ਨਾਲ ਖੂਬ ਮਸਤੀ ਕੀਤੀ। ਰਿਸ਼ੀ ਸੁਨਕ ਨੇ ਬੱਚਿਆਂ ਨਾਲ ਕਾਫੀ ਗੱਲਾਂ ਕੀਤੀਆਂ। ਰਿਸ਼ੀ ਸੁਨਕ ਅਤੇ ਅਕਸ਼ਤਾ ਮੂਰਤੀ ਬੱਚਿਆਂ ਨੂੰ ਮਿਲਦੇ ਹੋਏ ਕਾਫੀ ਖੁਸ਼ ਨਜ਼ਰ ਆਏ। ਬ੍ਰਿਟੇਨ ਦੇ ਪੀ.ਐੱਮ. ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਬ੍ਰਿਟਿਸ਼ ਕਾਉਂਸਿਲ ਪਹੁੰਚਣ ਤੋਂ ਬਾਅਦ ਲਾਬੀ ਵਿੱਚ ਫੁੱਟਬਾਲ ਖੇਡਦੀ ਨਜ਼ਰ ਆਈ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। 

ਇਹ ਵੀ ਪੜ੍ਹੋ: ਕੈਨੇਡਾ ’ਚ ਵਧੇ ਪੰਜਾਬੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ, ਮੁੰਡਿਆਂ ਨੂੰ ਧੱਕਿਆ ਜਾ ਰਹੈ ਡਰੱਗਜ਼ ਦੇ ਧੰਦੇ ’ਚ

PunjabKesari

ਇਸ ਤੋਂ ਬਾਅਦ ਪੀ.ਐੱਮ. ਰਿਸ਼ੀ ਸੁਨਕ ਨੂੰ ਮੱਧ ਦਿੱਲੀ ਦੇ ਕਨਾਟ ਪਲੇਸ ਇਲਾਕੇ ਨੇੜੇ ਆਪਣੀ ਪਤਨੀ ਅਕਸ਼ਤਾ ਨਾਲ ਸੈਰ ਕਰਦੇ ਦੇਖਿਆ ਗਿਆ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਨਵੀਂ ਦਿੱਲੀ 'ਚ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਖੁਦ ਫੋਟੋ ਵੀ ਖਿਚਵਾਈ। ਉਥੇ ਹੀ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਸੁਨਕ ਨੇ ਲਿਖਿਆ ਕਿ ਅੱਜ ਦੇ ਵਿਸ਼ਵ ਨੇਤਾਵਾਂ ਨੂੰ ਮਿਲਣ ਤੋਂ ਪਹਿਲਾਂ, ਮੈਂ ਕੱਲ ਦੇ ਵਿਸ਼ਵ ਨੇਤਾਵਾਂ ਨੂੰ ਮਿਲ ਰਿਹਾ ਹਾਂ। ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਮਿਲਣਾ ਸ਼ਾਨਦਾਰ ਰਿਹਾ। ਜੋ ਕਿ ਦੋਵਾਂ ਦੇਸ਼ਾਂ ਬ੍ਰਿਟੇਨ ਅਤੇ ਭਾਰਤ ਵਿਚਕਾਰ ਮੌਜੂਦ ਰਹਿਣ ਵਾਲੇ ਪੁਲ ਦਾ ਪ੍ਰਤੀਬਿੰਬ ਹਨ।

PunjabKesari

ਇਹ ਵੀ ਪੜ੍ਹੋ: ਖਾਲਿਸਤਾਨੀ ਜਨਮਤ ਸੰਗ੍ਰਹਿ ਤੋਂ ਪਹਿਲਾਂ ਕੈਨੇਡਾ 'ਚ ਇੱਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News