ਬਿ੍ਰਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਬਿ੍ਰਟੇਨ ਦੇ ਲੋਕ ਆਖ ਰਹੇ ਨੇ ''ਗੋ ਬੈਕ ਟੂ ਇੰਡੀਆ''

Sunday, Mar 08, 2020 - 10:23 PM (IST)

ਲੰਡਨ - ਬਿ੍ਰਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਸੋਸ਼ਲ ਮੀਡੀਆ 'ਤੇ ਲੈਂਗਿੰਕ ਅਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਉਨ੍ਹਾਂ 'ਤੇ ਆਪਣੇ ਮੰਤਰਾਲੇ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਨਾਲ ਅਸ਼ਲੀਲਤਾ ਦੋਸ਼ ਲੱਗਾ ਹੈ। ਪ੍ਰੀਤੀ ਪਟੇਲ ਨੂੰ ਲੋਕ ਭੱਦੇ ਕੁਮੈਂਟਸ ਦੇ ਨਾਲ ਟ੍ਰੋਲ ਕਰ ਰਹੇ ਹਨ ਅਤੇ ਭਾਰਤ ਵਾਪਸ ਜਾਣ ਜਿਹੀਆਂ ਗੱਲਾਂ ਕਰ ਰਹੇ ਹਨ।

ਆਰਥਰ. ਓ. ਕੋਨੋਰ ਨਾਂ ਦੇ ਇਕ ਸ਼ਖਸ ਨੇ ਟਵੀਟ ਕੀਤਾ ਕਿ ਪ੍ਰੀਤੀ ਪਟੇਲ ਨੂੰ ਬਿ੍ਰਟਿਸ਼ ਨਾਗਰਿਕਤਾ ਤਿਆਗ ਦੇਣੀ ਚਾਹੀਦੀ ਹੈ। ਕੀ ਇਹ ਸਮਾਂ ਨਹੀਂ ਹੈ ਕਿ ਉਹ ਭਾਰਤ ਵਾਪਸ ਚਲੀ ਜਾਵੇ। ਉਨ੍ਹਾਂ ਦੀ ਇਥੇ ਕੋਈ ਜ਼ਰੂਰਤ ਨਹੀਂ ਹੈ। ਪ੍ਰੀਤੀ ਪਟੇਲ ਖਿਲਾਫ ਟਵੀਟਸ ਦਾ ਹਡ਼੍ਹ ਹੀ ਆ ਗਿਆ ਹੈ। ਬੀਤੇ ਹਫਤੇ ਟਵਿੱਟਰ 'ਤੇ () ਨਾਂ ਦੇ ਹੈਸ਼ਟੈਗ ਦੇ ਨਾਲ ਹਜ਼ਾਰਾਂ ਟਵੀਟ ਪ੍ਰੀਤੀ ਪਟੇਲ ਖਿਲਾਫ ਕੀਤੇ ਗਏ।

PunjabKesari

ਇਕ ਅਧਿਕਾਰੀ ਦੇ ਅਸਤੀਫੇ ਤੋਂ ਬਾਅਦ ਸ਼ੁਰੂ ਹੋਏ ਵਿਵਾਦ
ਜ਼ਿਕਰਯੋਗ ਹੈ ਕਿ ਪ੍ਰੀਤੀ ਪਟੇਲ ਖਿਲਾਫ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਸਰ ਫਿਲੀਪ ਰਟਨਮ ਨੇ ਅਸਤੀਫਾ ਦੇ ਦਿੱਤਾ। ਫਿਲੀਪ ਨੇ ਅਸਤੀਫੇ ਤੋਂ ਪਹਿਲਾਂ ਆਖਿਆ ਕਿ ਉਨ੍ਹਾਂ ਖਿਲਾਫ ਯੋਜਨਾਬੱਧ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਇਸ਼ਾਰਾ ਪ੍ਰੀਤੀ ਪਟੇਲ ਵੱਲ ਸੀ। ਰਟਨਮ ਦੇ ਅਸਤੀਫੇ ਤੋਂ ਬਾਅਦ ਤਾਂ ਜਿਵੇਂ ਪ੍ਰੀਤੀ ਪਟੇਲ ਖਿਲਾਫ ਟਵੀਟਸ ਦੀ ਹਡ਼੍ਹ ਆ ਗਿਆ। ਮੰਨਿਆ ਜਾ ਰਿਹਾ ਹੈ ਕਿ ਪ੍ਰੀਤੀ ਪਟੇਲ ਇਸ ਨਾਲ ਮੁਸ਼ਕਿਲ ਵਿਚ ਪੈ ਸਕਦੀ ਹੈ। ਹਾਲਾਂਕਿ, ਪ੍ਰੀਤੀ ਪਟੇਲ ਦੇ ਲਈ ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਪੀ. ਐਮ. ਬੋਰਿਸ ਜਾਨਸਨ ਦਾ ਸਮਰਥਨ ਹਾਸਲ ਹੈ। ਇਸ ਵਿਵਾਦ 'ਤੇ ਪੀ. ਐਮ. ਬੋਰਿਸ ਜਾਨਸਨ ਨੇ ਵੀ ਆਪਣੀ ਟਿੱਪਣੀ ਦਿੱਤੀ ਹੈ।

PunjabKesari

ਕੀ ਹੈ ਪ੍ਰੀਤੀ ਪਟੇਲ ਦਾ ਰੁਖ
ਖੁਦ ਪ੍ਰੀਤੀ ਪਟੇਲ ਨੇ ਵੀ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਪ੍ਰੀਤੀ ਪਟੇਲ ਦੇ ਸੀਨੀਅਰ ਅਧਿਕਾਰੀ ਦੇ ਅਸਤੀਫੇ 'ਤੇ ਅਫਸੋਸ ਜ਼ਾਹਿਰ ਕਰਦੇ ਹੋਏ ਆਖਿਆ ਕਿ ਉਹ ਆਪਣੇ ਸਾਰੇ ਸਹਿਯੋਗੀਆਂ ਦਾ ਪੂਰਾ ਸਨਮਾਨ ਕਰਦੀ ਹੈ। ਬੀ. ਬੀ. ਸੀ. 'ਤੇ ਪ੍ਰਕਾਸ਼ਿਤ ਇਕ ਰਿਪੋਰਟ ਮੁਤਾਬਕ ਪ੍ਰੀਤੀ ਪਟੇਲ ਦੇ ਵਰਤਾਓ ਨੂੰ ਲੈ ਕੇ ਇਕ ਸ਼ਿਕਾਇਤ ਉਸ ਵੇਲੇ ਵੀ ਹੋਈ ਸੀ ਜਦ ਉਹ ਰੁਜ਼ਗਾਰ ਮੰਤਰੀ ਸੀ।

ਵਧ ਸਕਦੀਆਂ ਹਨ ਮੁਸ਼ਕਿਲਾਂ
ਪ੍ਰੀਤੀ 'ਤੇ ਲੱਗੇ ਦੋਸ਼ਾਂ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਪ੍ਰੀਤੀ ਪਟੇਲ ਦੇ ਅਸਤੀਫੇ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਬਿ੍ਰਟੇਨ ਦੀ ਕੈਬਨਿਟ ਨੇ ਦੋਸ਼ਾਂ ਦੇ ਸਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਵਿਰੋਧੀ ਧਿਰ ਇਸ ਤੋਂ ਸੰਤੁਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਅਧਿਕਾਰੀ ਫਿਲੀਪ ਨੇ ਮਾਮਲੇ ਨੂੰ ਕੋਰਟ ਵਿਚ ਲਿਜਾਣ ਦੀ ਧਮਕੀ ਦਿੱਤੀ ਹੈ। ਕੁਝ ਮੀਡੀਆ ਰਿਪੋਰਟਸ ਮੁਤਾਬਕ ਜੇਕਰ ਫਿਲੀਪ ਕਾਨੂੰਨੀ ਪ੍ਰਕਿਰਿਆ ਵਿਚ ਜਿੱਤ ਹਾਸਲ ਕਰਦੇ ਹਨ ਤਾਂ ਪ੍ਰੀਤੀ ਪਟੇਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪੈ ਸਕਦਾ ਹੈ।

PunjabKesari

ਗੁਜਰਾਤੀ ਮੂਲ ਦੀ ਹੈ ਪ੍ਰੀਤੀ ਪਟੇਲ
ਗੁਜਰਾਤੀ ਮੂਲ ਦੀ ਨੇਤਾ ਪ੍ਰੀਤੀ ਪਟੇਲ ਬਿ੍ਰਟੇਨ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਸਾਰੇ ਪ੍ਰਮੁੱਖ ਪ੍ਰੋਗਰਾਮਾਂ ਵਿਚ ਮਹਿਮਾਨ ਹੁੰਦੀ ਹੈ ਅਤੇ ਉਨ੍ਹਾਂ ਨੂੰ ਬਿ੍ਰਟੇਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਤਸ਼ਾਹੀ ਪ੍ਰਸ਼ੰਸਕ ਦੇ ਰੂਪ ਵਿਚ ਦੇਖਿਆ ਜਾਂਦਾ ਹੈ। 47 ਸਾਲਾ ਪ੍ਰੀਤੀ ਪਟੇਲ ਪਹਿਲੀ ਵਾਰ 2010 ਵਿਚ ਅਸੇਕਸ ਵਿਚ ਵਿਥਮ ਲਈ ਕੰਜ਼ਰਵੇਟਿਵ ਸੰਸਦ ਮੈਂਬਰ ਦੇ ਰੂਪ ਵਿਚ ਚੁਣੀ ਗਈ ਸੀ। ਉਹ 2014 ਵਿਚ ਜੂਨੀਅਰ ਮਿਨੀਸਟਰੀਅਲ ਪੋਸਟ, ਟ੍ਰੇਜ਼ਰੀ ਮਿਨੀਸਟਰ ਅਤੇ ਫਿਰ 2015 ਦੀਆਂ ਆਮ ਚੋਣਾਂ ਤੋਂ ਬਾਅਦ ਰੁਜ਼ਗਾਰ ਮੰਤਰੀ ਦੇ ਅਹੁਦੇ 'ਤੇ ਨਿਯੁਕਤ ਹੋਈ। ਇਸ ਤੋਂ ਪਹਿਲਾਂ 2016 ਵਿਚ ਉਨ੍ਹਾਂ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਵਿਚ ਰਾਜ ਸੈਕੇਟਰੀ ਦੇ ਅਹੁਦੇ ਦੀ ਤਰੱਕੀ ਦਿੱਤੀ ਗਈ ਸੀ।


Khushdeep Jassi

Content Editor

Related News