ਬ੍ਰਿਟਿਸ਼ ਅਦਾਲਤ ਨੇ ਗੁਜਰਾਤ ਕਤਲੇਆਮ ਦੇ ਦੋਸ਼ੀ ਜੈਸੁਖ ਦੀ ਭਾਰਤ ਹਵਾਲਗੀ ਨੂੰ ਦਿੱਤੀ ਮਨਜ਼ੂਰੀ

03/31/2023 9:21:23 AM

ਲੰਡਨ (ਭਾਸ਼ਾ)- ਬ੍ਰਿਟੇਨ ਦੀ ਇੱਕ ਅਦਾਲਤ ਨੇ ਕਤਲ ਦੀ ਸਾਜ਼ਿਸ਼ ਦੇ ਚਾਰ ਮਾਮਲਿਆਂ ਵਿੱਚ ਭਾਰਤ ਨੂੰ ਲੋੜੀਂਦੇ ਜੈਸੁਖ ਰਨਪਰੀਆ ਦੀ ਹਵਾਲਗੀ ਨੂੰ ਵੀਰਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਫ਼ੈਸਲੇ 'ਤੇ ਹਸਤਾਖ਼ਰ ਕਰਨ ਲਈ ਮਾਮਲੇ ਨੂੰ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਕੋਲ ਭੇਜ ਦਿੱਤਾ। ਜ਼ਿਲ੍ਹਾ ਜੱਜ ਸਾਰਾ-ਜੇਨ ਗ੍ਰਿਫਿਥਸ ਨੇ ਲੰਡਨ ਵਿੱਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਇਹ ਫ਼ੈਸਲਾ ਸੁਣਾਇਆ। ਇਸ ਮਾਮਲੇ ਦੀ ਸੁਣਵਾਈ ਪਿਛਲੇ ਸਾਲ ਦਸੰਬਰ 'ਚ ਪੂਰੀ ਹੋਈ ਸੀ।

ਇਹ ਵੀ ਪੜ੍ਹੋ : ਅਧਿਐਨ 'ਚ ਦਾਅਵਾ: ਗਰਭ ਅਵਸਥਾ ਦੌਰਾਨ ਕੋਰੋਨਾ ਸੰਕਰਮਿਤ ਮਾਂਵਾਂ ਦੇ ਬੱਚਿਆਂ 'ਚ ਮੋਟਾਪੇ ਦਾ ਜੋਖ਼ਮ ਵੱਧ

ਜੱਜ ਨੇ ਕਿਹਾ ਕਿ ਹਵਾਲਗੀ ਦੀ ਬੇਨਤੀ ਵਿੱਚ ਪਹਿਲੀ ਨਜ਼ਰੇ ਕੇਸ ਸਥਾਪਤ ਕਰਨ ਲਈ ਕਾਫ਼ੀ ਸਬੂਤ ਹਨ। ਭਾਰਤ ਦੀ ਹਵਾਲਗੀ ਦੀ ਬੇਨਤੀ ਦੇ ਅਨੁਸਾਰ, ਰਨਪਰੀਆ, ਜਿਸਨੂੰ ਜਯੇਸ਼ ਪਟੇਲ ਵਜੋਂ ਵੀ ਜਾਣਿਆ ਜਾਂਦਾ ਹੈ, ਚਾਰ ਕਤਲਕਾਂਡ ਦੀਆਂ ਸਾਜ਼ਿਸ਼ਾਂ ਲਈ ਲੋੜੀਂਦਾ ਹੈ ਅਤੇ ਇਹ ਸਾਰੇ ਕਤਲ ਗੁਜਰਾਤ ਦੇ ਜਾਮਨਗਰ ਵਿੱਚ ਪਲਾਟਾਂ ਦੀ ਵਿਕਰੀ ਨਾਲ ਜੁੜੇ ਵਿਅਕਤੀਆਂ ਤੋਂ ਪੈਸੇ ਜਾਂ ਜਾਇਦਾਦ ਜ਼ਬਤ ਕਰਨ ਦੀ ਕੋਸ਼ਿਸ਼ ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ: ਚੀਨ 'ਚ ਮੁੰਡਿਆਂ ਨੂੰ ਨਹੀਂ ਮਿਲ ਰਹੀਆਂ ਵਿਆਹ ਲਈ ਕੁੜੀਆਂ, 40 ਲੱਖ ਤੱਕ ਪੁੱਜਾ 'ਬ੍ਰਾਈਡ ਪ੍ਰਾਈਜ਼'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News