ਭਗੌੜੇ ਮਾਲਿਆ ਨੂੰ ਸ਼ਰਨ ਨਾ ਦੇਵੇ ਬ੍ਰਿਟੇਨ: ਭਾਰਤ
Friday, Jun 12, 2020 - 02:21 AM (IST)
ਨਵੀਂ ਦਿੱਲੀ (ਭਾਸ਼ਾ): ਭਾਰਤ ਨੇ ਵੀਰਵਾਰ ਨੂੰ ਬ੍ਰਿਟੇਨ ਸਰਕਾਰ ਨੂੰ ਕਿਹਾ ਕਿ ਉਹ ਭਗੌੜੇ ਆਰਥਿਕ ਅਪਰਾਧੀ ਵਿਜੇ ਮਾਲਿਆ ਨੂੰ ਸ਼ਰਨ ਦੇਣ ਦੇ ਬਾਰੇ ਵਿਚ ਕੋਈ ਵਿਚਾਰ ਨਾ ਕਰੇ। ਪਿਛਲੇ ਹਫ਼ਤੇ ਬ੍ਰਿਟੇਨ ਦੀ ਸਰਕਾਰ ਨੇ ਸੰਕੇਤ ਦਿੱਤਾ ਸੀ ਕਿ ਮਾਲਿਆ ਨੂੰ ਜਲਦੀ ਭਾਰਤ ਦੇ ਹਵਾਲੇ ਕਰਨ ਦੀ ਸੰਭਾਵਨਾ ਨਹੀਂ ਹੈ।
ਵਿਦੇਸ਼ ਮਹਿਕਮੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਆਨਲਾਈਨ ਬ੍ਰੀਫਿੰਗ ਵਿਚ ਕਿਹਾ, ''ਅਸੀਂ ਉਸ ਦੀ ਜਲਦੀ ਹਵਾਲਗੀ ਦੇ ਲਈ ਬ੍ਰਿਟਿਸ਼ ਸਰਕਾਰ ਦੇ ਨਾਲ ਸੰਪਰਕ ਵਿਚ ਹਾਂ। ਅਸੀਂ ਬ੍ਰਿਟਿਸ਼ ਪੱਖ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਉਸ ਦੇ ਵਲੋਂ ਸ਼ਰਨ ਦੇ ਲਈ ਕੋਈ ਅਪੀਲ ਕੀਤੀ ਜਾਂਦੀ ਹੈ ਤਾਂ ਉਸ 'ਤੇ ਵਿਚਾਰ ਨਾ ਕੀਤਾ ਜਾਵੇ ਕਿਉਂਕਿ ਭਾਰਤ ਵਿਚ ਉਸ ਦੇ ਸ਼ੋਸ਼ਣ ਦਾ ਕੋਈ ਆਧਾਰ ਨਹੀਂ ਹੈ।''