ਲੰਡਨ ''ਚ ਭਾਰਤੀ ਮਿਸ਼ਨ ਦੀ ਸੁਰੱਖਿਆ ਲਈ ਬ੍ਰਿਟੇਨ ਕਰ ਰਿਹੈ ਜ਼ਰੂਰੀ ਉਪਾਅ : ਬ੍ਰਿਟਿਸ਼ ਸੁਰੱਖਿਆ ਮੰਤਰੀ

08/13/2023 4:12:28 PM

ਨਵੀਂ ਦਿੱਲੀ (ਭਾਸ਼ਾ)- ਬ੍ਰਿਟੇਨ ਦੇ ਸੁਰੱਖਿਆ ਮੰਤਰੀ ਟੌਮ ਤੁਗੇਨਧਾਟ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਅਤੇ ਇਸ ਦੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਰੂਰੀ ਉਪਾਅ ਕਰ ਰਿਹਾ ਹੈ। ਤੁਗੇਨਧਾਟ ਦੀ ਟਿੱਪਣੀ ਲੰਡਨ ਵਿਚ ਭਾਰਤੀ ਮਿਸ਼ਨ 'ਤੇ ਖਾਲਿਸਤਾਨ ਪੱਖੀ ਤੱਤਾਂ ਦੁਆਰਾ ਹਮਲੇ ਦੇ ਕਰੀਬ ਪੰਜ ਮਹੀਨੇ ਬਾਅਦ ਆਈ ਹੈ। ਇਸ ਹਮਲੇ ਕਾਰਨ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਤਣਾਅ ਆ ਗਿਆ ਸੀ। ਇਕ ਵਿਸ਼ੇਸ਼ ਇੰਟਰਵਿਊ ਵਿਚ, ਸੀਨੀਅਰ ਮੰਤਰੀ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਖਾਲਿਸਤਾਨ ਸਮਰਥਕਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਨਾਲ ਨਜਿੱਠ ਰਹੀ ਹੈ ਅਤੇ ਬਰਤਾਨੀਆ ਵਿਚ ਲੋਕਾਂ ਨੂੰ ਕੱਟੜਪੰਥੀ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨਾਲ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਨਜਿੱਠਿਆ ਜਾਵੇਗਾ। ਤੁਗੇਨਧਾਟ ਨੇ ਕਿਹਾ,“ਮੈਨੂੰ ਇਸ ਬਾਰੇ ਇਕ ਗੱਲ ਬਹੁਤ ਸਪੱਸ਼ਟ ਕਰਨ ਦਿਓ। ਇਹ ਬ੍ਰਿਟੇਨ ਵਿਚ ਭਾਰਤੀ ਸਮੱਸਿਆ ਨਹੀਂ ਹੈ। ਜਦੋਂ ਵੀ ਬਰਤਾਨੀਆ ਵਿਚ ਬ੍ਰਿਟਿਸ਼ ਨਾਗਰਿਕਾਂ ਨੂੰ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਹੋਵੇਗੀ, ਬ੍ਰਿਟਿਸ਼ ਸਰਕਾਰ ਇਸ ਨਾਲ ਨਜਿੱਠੇਗੀ।

ਇਹ ਵੀ ਪੜ੍ਹੋ : ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ

ਉਨ੍ਹਾਂ ਕਿਹਾ,''ਇਹੀ ਕਾਰਨ ਹੈ ਕਿ ਸਾਡੇ ਕੋਲ 'ਰੋਕਥਾਮ' ਪ੍ਰੋਗਰਾਮ ਹੈ ਅਤੇ ਅਸੀਂ ਇਸ ਦੀ ਵਰਤੋਂ ਵੱਖ-ਵੱਖ ਭਾਈਚਾਰਿਆਂ ਵਿਚ ਕੱਟੜਪੰਥੀ ਚੁਣੌਤੀਆਂ ਨੂੰ ਹੱਲ ਕਰਨ ਲਈ ਕਰ ਰਹੇ ਹਾਂ।'' ਲੰਡਨ ਵਿਚ ਭਾਰਤੀ ਹਾਈ ਕਮਿਸ਼ਨ 'ਤੇ ਮਾਰਚ 'ਚ ਖਾਲਿਸਤਾਨ ਸਮਰਥਕਾਂ ਵੱਲੋਂ ਹਮਲਾ ਕਰਨ ਅਤੇ ਇਮਾਰਤ ਦੇ ਸਾਹਮਣੇ ਇਕ ਖੰਭੇ ਤੋਂ ਤਿਰੰਗਾ ਉਤਾਰਨ ਤੋਂ ਬਾਅਦ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਤੁਗੇਨਧਾਟ ਕੋਲਕਾਤਾ 'ਚ 'ਜੀ-20 ਭ੍ਰਿਸ਼ਟਾਚਾਰ ਵਿਰੋਧੀ ਮੰਤਰੀ ਪੱਧਰੀ ਮੀਟਿੰਗ' ਵਿਚ ਸ਼ਾਮਲ ਹੋਣ ਲਈ 10-12 ਅਗਸਤ ਤੱਕ ਤਿੰਨ ਦਿਨਾਂ ਭਾਰਤ ਦੌਰੇ 'ਤੇ ਸਨ। ਉਨ੍ਹਾਂ ਨੇ ਦਿੱਲੀ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਗੱਲਬਾਤ ਕੀਤੀ। ਯੂਕੇ ਦੇ ਮੰਤਰੀ ਨੇ ਕਿਹਾ,"ਅਸੀਂ ਇਹ ਯਕੀਨੀ ਬਣਾਉਣ ਲਈ ਬਹੁਤ ਨੇੜਿਓਂ ਕੰਮ ਕਰਦੇ ਹਾਂ ਕਿ ਅਸੀਂ ਇੱਕ ਦੂਜੇ ਦਾ ਸਮਰਥਨ ਕਰ ਰਹੇ ਹਾਂ।'' ਹਾਲ ਹੀ ਦੇ ਦਿਨਾਂ ਅਤੇ ਹਫ਼ਤਿਆਂ ਵਿਚ, ਮੈਂ ਆਪਣੇ ਦੋਸਤਾਂ ਅਤੇ ਖਾਸ ਤੌਰ 'ਤੇ ਭਾਰਤ ਦੇ ਹਾਈ ਕਮਿਸ਼ਨ ਦੇ ਲੋਕਾਂ ਨਾਲ ਬਹੁਤ ਨੇੜਿਓਂ ਜੁੜਿਆ ਅਤੇ ਕੰਮ ਕਰ ਰਿਹਾ ਹਾਂ, ਇਹ ਯਕੀਨੀ ਬਣਾਉਣ ਲਈ ਕਿ ਉਹ ਲੰਡਨ ਵਿਚ ਸੁਰੱਖਿਅਤ ਰਹਿਣ ਅਤੇ ਜੋ ਕੋਈ ਵੀ ਉਨ੍ਹਾਂ ਨੂੰ ਧਮਕੀ ਦਿੰਦਾ ਹੈ, ਉਸ ਨਾਲ ਕਾਨੂੰਨ ਦੇ ਅਨੁਸਾਰ ਨਿਪਟਿਆ ਜਾਵੇਗਾ।" 

ਇਹ ਵੀ ਪੜ੍ਹੋ : 18 ਸਾਲ ਤੋਂ ਘੱਟ ਉਮਰ ਦੀ ਪਤਨੀ ਨਾਲ ਸੰਬੰਧ ਬਣਾਉਣਾ ਅਪਰਾਧ, ਨਵੇਂ ਕਾਨੂੰਨ ਬਾਰੇ ਜਾਣਨਾ ਜ਼ਰੂਰੀ

ਤੁਗੇਨਧਾਟ ਨੇ ਸ਼ੁੱਕਰਵਾਰ ਨੂੰ 'ਖਾਲਿਸਤਾਨ ਪੱਖੀ ਕੱਟੜਵਾਦ' ਨਾਲ ਨਜਿੱਠਣ ਲਈ ਆਪਣੇ ਦੇਸ਼ ਦੀ ਸਮਰੱਥਾ ਵਧਾਉਣ ਲਈ 95000 ਪੌਂਡ (ਲਗਭਗ ਇਕ ਕਰੋੜ ਰੁਪਏ) ਦੇ ਨਵੇਂ ਫੰਡ ਦਾ ਐਲਾਨ ਕੀਤਾ। ਭਾਰਤ ਅਤੇ ਯੂਕੇ ਦਰਮਿਆਨ ਸਮੁੱਚੇ ਸੁਰੱਖਿਆ ਸਹਿਯੋਗ ਦੇ ਦਾਇਰੇ ਬਾਰੇ ਗੱਲ ਕਰਦਿਆਂ, ਬ੍ਰਿਟਿਸ਼ ਸੁਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਕਿੱਥੇ ਹਾਂ ਅਤੇ ਅਸੀਂ ਕਿੱਥੇ ਹੋ ਸਕਦੇ ਹਾਂ ਵਿਚਕਾਰ ਪਾੜਾ ਬਹੁਤ ਵੱਡਾ ਹੈ ਅਤੇ ਮੈਨੂੰ ਲਗਦਾ ਹੈ ਕਿ ਅਸੀਂ ਹੋਰ ਬਹੁਤ ਕੁਝ ਕਰ ਸਕਦੇ ਹਾਂ। ਉਨ੍ਹਾਂ ਕਿਹਾ,''ਹਕੀਕਤ ਇਹ ਹੈ ਕਿ (ਭਾਰਤ-ਯੂਕੇ) ਸਬੰਧ ਪਹਿਲਾਂ ਹੀ ਬਹੁਤ ਚੰਗੇ ਹਨ ਜਾਂ ਉਨ੍ਹਾਂ ਵਿਚ ਬਹੁਤ ਬਦਲਾਅ ਆਉਣ ਦੀ ਸੰਭਾਵਨਾ ਨਹੀਂ ਹੈ।” ਬ੍ਰਿਟਿਸ਼ ਸੁਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਅੱਤਵਾਦ, ਕੱਟੜਵਾਦ, ਕੱਟੜਪੰਥੀ ਅਤੇ ਸਾਈਬਰ ਅਪਰਾਧ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾ ਰਹੇ ਹਨ। ਤੁਗੇਨਧਾਟ ਨੇ ਕਿਹਾ,''ਪਿਛਲੇ ਕੁਝ ਸਾਲਾਂ ਵਿਚ ਅਸੀਂ ਬਹੁਤ ਤਰੱਕੀ ਕੀਤੀ ਹੈ ਅਤੇ ਇਹ ਇਸ ਤੱਥ 'ਤੇ ਅਧਾਰਤ ਹੈ ਕਿ ਦੋਵੇਂ (ਦੇਸ਼ ਦੀਆਂ) ਸਰਕਾਰਾਂ ਨਾ ਸਿਰਫ਼ ਇੱਕੋ ਜਿਹੀਆਂ ਸਮੱਸਿਆਵਾਂ ਨਾਲ ਨਜਿੱਠ ਰਹੀਆਂ ਹਨ, ਸਗੋਂ ਅਸੀਂ ਉਨ੍ਹਾਂ ਨਾਲ ਇੱਕੋ ਤਰੀਕੇ ਨਾਲ ਨਜਿੱਠ ਰਹੇ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News