ਵਿਜੇ ਮਾਲਿਆ ਨੂੰ ਵੱਡੀ ਰਾਹਤ, ਲੰਡਨ ਹਾਈ ਕੋਰਟ ਨੇ ਹਵਾਲਗੀ ਮਾਮਲੇ ''ਚ ਦਿੱਤੀ ਅਪੀਲ ਦੀ ਇਜਾਜ਼ਤ

Tuesday, Jul 02, 2019 - 08:32 PM (IST)

ਵਿਜੇ ਮਾਲਿਆ ਨੂੰ ਵੱਡੀ ਰਾਹਤ, ਲੰਡਨ ਹਾਈ ਕੋਰਟ ਨੇ ਹਵਾਲਗੀ ਮਾਮਲੇ ''ਚ ਦਿੱਤੀ ਅਪੀਲ ਦੀ ਇਜਾਜ਼ਤ

ਲੰਡਨ— ਬ੍ਰਿਟੇਨ ਦੇ ਹਾਈ ਕੋਰਟ 'ਚ ਮੰਗਲਵਾਰ ਨੂੰ ਮੁਸ਼ਕਲ 'ਚ ਫਸੇ ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਮਾਮਲੇ 'ਤੇ ਸੁਣਵਾਈ ਜਾਰੀ ਹੈ। ਲੰਡਨ ਹਾਈਕੋਰਟ ਨੇ ਭਗੌੜਾ ਕਾਰੋਬਾਰੀ ਵਿਜੇ ਮਾਲਿਆ ਨੂੰ ਹੋਰ ਮਾਮਲੇ 'ਚ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਲਿਆ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵਲੋਂ ਉਸ ਦੀ ਹਵਾਲਗੀ ਦੇ ਆਦੇਸ਼ 'ਤੇ ਦਸਤਾਖਤ ਕਰਨ ਖਿਲਾਫ ਅਪੀਲ ਕਰਨ ਦੀ ਅਨੁਮਤੀ ਮੰਗੀ ਸੀ। ਹਾਈ ਕੋਰਟ ਨੇ ਇਸ 'ਤੇ ਬਚਾਅ ਪੱਖ ਵਲੋਂ ਦਲੀਲਾਂ ਦੀ ਸੁਣਵਾਈ ਸ਼ੁਰੂ ਕੀਤੀ।

PunjabKesari
ਮਾਲਿਆ ਨੂੰ ਕਥਿਤ ਰੂਪ ਤੋਂ 9,000 ਕਰੋੜ ਰੁਪਏ ਦੀ ਧੋਖਧੜੀ ਅਤੇ ਮਨੀ ਲਾਡਿੰ੍ਰਗ ਦੇ ਮਾਮਲੇ ਦਾ ਸਾਹਮਣਾ ਕਰਨ ਲਈ ਭਾਰਤ ਸੌਂਪਿਆ ਜਾਣਾ ਹੈ। ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਦੇ ਸਾਬਕਾ ਪ੍ਰਮੁੱਖ 63 ਸਾਲਾ ਮਾਲਿਆ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਰਾਇਲਸ ਕੋਰਟ ਆਫ ਜਸਟਿਸ 'ਚ ਪ੍ਰਵੇਸ਼ ਕੀਤਾ ਤਾਂ ਉਹ ਕਾਫੀ ਹਾਪੱਖੀ ਮਹਿਸੂਸ ਕਰ ਰਹੇ ਸਨ।

PunjabKesari
ਅਦਾਲਤ 'ਚ ਨਿਆਮੂਰਤੀ ਜਾਰਜ਼ ਲੇਗਾਟ ਅਤੇ ਐਡ੍ਰਿਊ ਪਾਪਲਵੇਲ ਨੇ ਮਾਲਿਆ ਦੀ ਵਕੀਲ ਮਾਨਟਗੋਮੇਰੀ ਦੀਆਂ ਦਲੀਲਾਂ ਸੁਣਨੀਆਂ ਸ਼ੁਰੂ ਕੀਤੀਆਂ। ਪਹਿਲਾਂ ਹੀ ਦਸਤਾਵੇਜ਼ ਦੇ ਰਾਹੀਂ ਅਪੀਲ ਕਰਨ ਦੀ ਛੂਟ ਦੇ ਮਾਮਲੇ 'ਚ ਬ੍ਰਿਟੇਨ ਦੀ ਹਾਈ ਕੋਰਟ 'ਚ ਹਾਰ ਚੁੱਕੇ ਹਨ। ਹੁਣ ਇਸ ਹਫਤੇ ਉਨ੍ਹਾਂ ਦੀ ਨਵੀਂ ਆਵੇਦਨ 'ਤੇ ਸੁਣਵਾਈ ਹੋਵੇਗੀ।

PunjabKesari
ਲੰਡਨ 'ਚ ਰਾਇਲ ਕੋਰਟ ਆਫ ਜਸਟਿਸ ਦੇ ਪ੍ਰਸ਼ਾਸਨਿਕ ਅਦਾਲਤ ਖੰਡ ਦੀਆਂ ਦੋ ਜਰਜ਼ਾਂ ਦੀ ਬੈਠਕ ਅਪ੍ਰੈਲ 'ਚ ਦਾਇਰ ਇਸ ਅਪੀਲ 'ਤੇ ਸੁਣਵਾਈ ਕਰੇਗੀ। ਉਨ੍ਹਾਂ ਨੇ ਅਦਾਲਤ ਨੂੰ ਕਿਹਾ ਕਿ ਹਵਾਲਗੀ ਦਾ ਅਨੁਰੋਧ ਕਰਨ ਵਾਲੀ ਭਾਰਤੀ ਸਰਕਾਰ ਜਾ ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਇਸ 'ਚ ਪ੍ਰਤੀਨਿਧਤਵ ਨਾ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਇਹ ਸੰਕੇਤ ਮਿਲਣਾ ਹੈ ਕਿ ਮਾਲਿਆ ਦੇ ਬਚਾਅ ਪੱਖ ਨੂੰ ਹੀ ਹੇਠਲੀ ਅਦਾਲਤ ਦੀ ਹਵਾਲਗੀ ਦੇ ਆਦੇਸ਼ ਖਿਲਾਫ ਅਪੀਲ ਦੀ ਅਨੁਮਤੀ ਦਾ ਆਧਾਰ ਪੇਸ਼ ਕਰਨਾ ਹੈ।


author

satpal klair

Content Editor

Related News