ਮਹਿੰਗੇ ਪੈਟਰੋਲ-ਡੀਜ਼ਲ ਨਾਲ ਜਨਤਾ ਬੇਹਾਲ, ਦਿੱਲੀ 'ਚ ਇੰਨਾ ਲੱਗ ਰਿਹੈ VAT

07/06/2020 4:00:45 PM

ਨਵੀਂ ਦਿੱਲੀ— ਪੈਟਰੋਲ, ਡੀਜ਼ਲ ਕਾਰਨ ਦੇਸ਼ ਭਰ 'ਚ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸਕਰ ਦਿੱਲੀ ਸਰਕਾਰ ਵੱਲੋਂ ਇਨ੍ਹਾਂ 'ਤੇ ਵੈਟ ਵਧਾਉਣ ਨਾਲ ਉੱਥੇ ਪੈਟਰੋਲ ਤੋਂ ਮਹਿੰਗਾ ਡੀਜ਼ਲ ਵਿਕ ਰਿਹਾ ਹੈ। ਇਸ ਨਾਲ ਪੈਟਰੋਲਮੀਅਮ ਡੀਲਰਜ਼ ਵੀ ਕਾਫੀ ਪ੍ਰੇਸ਼ਾਨ ਹਨ।

ਹਾਲਾਂਕਿ, ਪੈਟਰੋਲ ਤੇ ਡੀਜ਼ਲ ਦੇ ਮੁੱਲ ਸੋਮਵਾਰ ਨੂੰ ਲਗਾਤਾਰ 7ਵੇਂ ਦਿਨ ਸਥਿਰ ਰਹੇ। ਇਸ ਦੌਰਾਨ ਦਿੱਲੀ 'ਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ ਕੀਮਤ 80.53 ਰੁਪਏ ਪ੍ਰਤੀ ਲਿਟਰ ਦੇ ਰਿਕਾਰਡ ਪੱਧਰ 'ਤੇ ਸਥਿਰ ਰਹੀ।
 

ਦਿੱਲੀ 'ਚ ਵੈਟ-
ਇਸ ਵਿਚਕਾਰ ਦਿੱਲੀ ਪੈਟਰੋਲ ਡੀਲਰਜ਼ ਐਸੋਸੀਏਸ਼ਨ (ਡੀ. ਪੀ. ਡੀ. ਏ.) ਨੇ ਮਾਲੀਆ ਵਧਾਉਣ ਤੇ ਮਹਿੰਗਾਈ ਨੂੰ ਘੱਟ ਕਰਨ ਲਈ ਦਿੱਲੀ ਸਰਕਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਪੈਟਰੋਲੀਅਮ ਉਤਪਾਦਾਂ 'ਤੇ ਵੈਟ (ਵੈਲਿਊ ਐਡਿਡ ਟੈਕਸ) ਘੱਟ ਕਰਨ ਦੀ ਮੰਗ ਕੀਤੀ ਹੈ। ਪੈਟਰੋਲ ਡੀਲਰਜ਼ ਐਸੋਸੀਏਸ਼ਨ ਮੁਤਾਬਕ, ਦਿੱਲੀ ਸਰਕਾਰ ਨੇ 5 ਮਈ 2020 ਨੂੰ ਪੈਟਰੋਲ 'ਤੇ ਵੈਟ 27 ਫੀਸਦ ਤੋਂ ਵਧਾ ਕੇ 30 ਫੀਸਦ ਕਰ ਦਿੱਤਾ ਸੀ। ਰਾਸ਼ਟਰੀ ਰਾਜਧਾਨੀ 'ਚ ਡੀਜ਼ਲ 'ਤੇ ਮੌਜੂਦਾ ਸਮੇਂ 30 ਫੀਸਦੀ ਵੈਟ ਹੈ, ਜੋ ਪਹਿਲਾਂ 16.75 ਫੀਸਦੀ ਸੀ, ਯਾਨੀ ਦਿੱਲੀ ਰਾਜ ਸਰਕਾਰ ਨੇ ਡੀਜ਼ਲ 'ਤੇ ਵੈਟ 'ਚ ਲਗਭਗ ਦੁੱਗਣਾ ਵਾਧਾ ਕੀਤਾ ਹੈ। ਡੀ. ਪੀ. ਡੀ. ਏ. ਦਾ ਕਹਿਣਾ ਹੈ ਇਸ ਦੇ ਨਤੀਜੇ ਵਜੋਂ ਦਿੱਲੀ 'ਚ ਡੀਜ਼ਲ ਦੀ ਗੁਆਂਢੀ ਸੂਬਿਆਂ 'ਚੋਂ ਤਸਕਰੀ ਹੋਣ ਨਾਲ ਮਾਲੀਏ 'ਚ ਭਾਰੀ ਗਿਰਾਵਟ ਹੋਵੇਗੀ।

ਡੀ. ਪੀ. ਡੀ. ਏ. ਨੇ ਕਿਹਾ ਕਿ ਜੂਨ 2020 'ਚ ਦਿੱਲੀ 'ਚ ਡੀਜ਼ਲ ਦੀ ਵਿਕਰੀ 'ਚ ਗਿਰਾਵਟ ਰਾਸ਼ਟਰੀ ਔਸਤ 18 ਫੀਸਦੀ ਦੀ ਤੁਲਨਾ 'ਚ 64 ਫੀਸਦੀ ਰਹੀ ਹੈ। ਸੰਗਠਨ ਨੇ ਕਿਹਾ ਕਿ ਵੈਟ ਜ਼ਿਆਦਾ ਹੋਣ ਨਾਲ ਸਾਲਾਨਾ 380 ਕਰੋੜ ਰੁਪਏ ਤੋਂ ਜ਼ਿਆਦਾ ਦੇ ਮਾਲੀਆ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।


Sanjeev

Content Editor

Related News