ਮਾਤਾ ਬ੍ਰਜੇਸ਼ਵਰੀ ''ਤੇ ਚੜ੍ਹਨ ਵਾਲੇ ਮੱਖਣ ਦਾ ਚਮਤਕਾਰ, ਨੌਜਵਾਨ ਦੇ ਗਲੇ ਦਾ ਕੈਂਸਰ ਹੋਇਆ ਠੀਕ

01/24/2020 12:17:47 PM

ਧਰਮਸ਼ਾਲਾ— ਕਹਿੰਦੇ ਨੇ ਕਿ ਜੇਕਰ ਪਰਮਾਤਮਾ 'ਤੇ ਵਿਸ਼ਵਾਸ ਹੈ ਤਾਂ ਕੁਝ ਵੀ ਸੰਭਵ ਹੈ। ਇਸ ਵਿਸ਼ਵਾਸ ਨਾਲ ਹੀ ਤੁਸੀਂ ਵੱਡੀ ਤੋਂ ਵੱਡੀ ਬੀਮਾਰੀ ਨੂੰ ਹਰਾ ਸਕਦੇ ਹੋ। ਇਸ ਦਾ ਉਦਾਹਰਣ ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਸਥਿਤ ਬ੍ਰਜੇਸ਼ਵਰੀ ਦੇਵੀ ਮੰਦਰ 'ਚ ਦੇਖਣ ਨੂੰ ਮਿਲਿਆ, ਜਿੱਥੇ ਗੁਰੂਗ੍ਰਾਮ ਤੋਂ ਆਏ ਇਕ ਭਗਤ ਦਾ ਗਲੇ ਦਾ ਕੈਂਸਰ ਠੀਕ ਹੋਇਆ। ਗੁਰੂਗ੍ਰਾਮ ਦੇ ਰਹਿਣ ਵਾਲੇ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਮਾਤਾ ਬ੍ਰਜੇਸ਼ਵਰੀ ਦੇ ਮੱਥਾ ਟੇਕਣ ਪਹੁੰਚੇ ਸਨ। ਉਨ੍ਹਾਂ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਪੰਡਤ ਰਾਮ ਪ੍ਰਸਾਦ ਸ਼ਰਮਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਨੌਜਵਾਨ ਨੂੰ ਮਾਤਾ ਦੀ ਪਿੰਡੀ ਤੋਂ ਉਤਰੇ ਮੱਖਣ ਦਾ ਲੇਪ ਲਾਉਣ ਅਤੇ ਮਾਤਾ ਦਾ ਧਿਆਨ ਕਰਨ। ਉਨ੍ਹਾਂ ਨੇ ਅਜਿਹਾ ਹੀ ਕੀਤਾ। ਅਪੋਲੋ ਵਰਗੇ ਵੱਡੇ ਹਸਪਤਾਲ ਵਿਚ ਚੌਥੇ ਪੜਾਅ ਵਿਚ ਪਹੁੰਚ ਚੁੱਕੀ ਬੀਮਾਰੀ ਨਾਲ ਲੜ ਰਿਹਾ ਨੌਜਵਾਨ ਜਿਸ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਅੱਜ ਉਹ ਬਿਲਕੁਲ ਠੀਕ ਹੈ। 

ਜ਼ਿਕਰਯੋਗ ਹੈ ਕਿ 52 ਸ਼ਕਤੀਪੀਠਾਂ 'ਚੋਂ ਇਕ ਬ੍ਰਜੇਸ਼ਵਰੀ ਦੇਵੀ ਮੰਦਰ 'ਚ ਮਾਤਾ ਦੀ ਪਿੰਡੀ ਨੂੰ ਕਰੀਬ 20 ਕੁਇੰਟਲ ਮੱਖਣ ਨਾਲ ਸ਼ਿੰਗਾਰਿਆ ਗਿਆ ਸੀ। ਇਸ ਨੂੰ ਦੇਖਣ ਲਈ ਦੇਸ਼ ਭਰ ਤੋਂ ਸ਼ਰਧਾਲੂ ਕਾਂਗੜਾ ਪੁੱਜੇ ਸਨ। ਮਾਨਤਾ ਹੈ ਕਿ ਇਸ ਮੱਖਣ ਰੂਪੀ ਪ੍ਰਸਾਦ ਨਾਲ ਚਮੜੀ ਦੇ ਰੋਗਾਂ ਅਤੇ ਕੈਂਸਰ ਜਿਹੀਆਂ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ। ਪਰੰਪਰਾ ਮੁਤਾਬਕ ਮੱਖਣ ਨਾਲ ਮਾਤਾ ਦੀ ਪਿੰਡੀ ਦਾ ਸ਼ਿੰਗਾਰ ਕੀਤਾ ਜਾਂਦਾ ਹੈ। ਪਿੰਡੀ ਨੂੰ 14 ਫਰਵਰੀ ਯਾਨੀ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ ਸ਼ਿੰਗਾਰਿਆ ਗਿਆ ਅਤੇ ਕਰੀਬ 5-6 ਦਿਨਾਂ ਬਾਅਦ ਇਸ ਮੱਖਣ ਨੂੰ ਪ੍ਰਸਾਦ ਦੇ ਰੂਪ ਵਿਚ ਸ਼ਰਧਾਲੂਆਂ 'ਚ ਵੰਡਿਆ ਗਿਆ। ਇੱਥੇ ਦੱਸ ਦੇਈਏ ਕਿ ਉੱਤਰ ਭਾਰਤ ਦੇ ਤੀਰਥ ਅਸਥਾਨਾਂ 'ਚੋਂ ਬ੍ਰਜੇਸ਼ਵਰੀ ਦੇਵੀ ਮੰਦਰ 'ਚ ਪੰਜਾਬ, ਹਰਿਆਣਾ, ਉੱਤਰਾਖੰਡ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਸ਼ਰਧਾਲੂ ਮਾਂ ਦੇ ਦਰਬਾਰ 'ਚ ਸੀਸ ਝੁਕਾਉਣ ਲਈ ਆਉਂਦੇ ਹਨ।


Tanu

Content Editor

Related News