ਹਨ੍ਹੇਰੀ ਕਾਰਨ ਡਿੱਗ ਗਿਆ ਪੁਲ, ਕਾਰਨ ਜਾਣ ਹੈਰਾਨ ਰਹਿ ਗਏ ਨਿਤਿਨ ਗਡਕਰੀ

05/10/2022 10:30:50 AM

ਨੈਸ਼ਨਲ ਡੈਸਕ- ਬਿਹਾਰ ਦੇ ਸੁਲਤਾਨਗੰਜ ਤੋਂ ਅਗੁਆਨੀ ਘਾਟ ਤੱਕ ਇਕ ਨਿਰਮਾਣ ਅਧੀਨ ਸੜਕ ਪੁਲ ਦਾ ਹਿੱਸਾ ਡਿੱਗਣ ਲਈ ਤੇਜ਼ ਹਵਾਵਾਂ ਨਾਲ ਡਿੱਗ ਗਿਆ ਸੀ। ਇਸ ਮਾਮਲੇ ਦੀ ਜਾਂਚ ਦੀ ਹਕੀਕਤ ਸਾਹਮਣੇ ਆਈ ਹੈ। ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਦੇ ਸਕੱਤਰ ਨੇ ਦੱਸਿਆ ਕਿ ਅਜਿਹਾ ਤੇਜ਼ ਹਵਾਵਾਂ ਅਤੇ ਧੁੰਦ ਕਾਰਨ ਹੋਇਆ ਹੈ। ਦੱਸ ਦੇਈਏ ਕਿ ਬੀਤੀ 29 ਅਪ੍ਰੈਲ ਨੂੰ ਸੁਲਤਾਨਗੰਜ ’ਚ ਗੰਗਾ ਨਦੀ ’ਤੇ ਬਣ ਰਹੇ ਇਕ ਸੜਕ ਪੁਲ ਦਾ ਇਕ ਹਿੱਸਾ ਹਨ੍ਹੇਰੀ ਦੌਰਾਨ ਡਿੱਗ ਗਿਆ ਸੀ। ਨਿਤਿਨ ਗਡਕਰੀ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਇਕ ਪ੍ਰੋਗਰਾਮ ’ਚ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ।

ਗਡਕਰੀ ਨੇ ਇੱਥੇ ਆਯੋਜਿਤ ਇਕ ਪ੍ਰੋਗਰਾਮ ’ਚ ਕਿਹਾ, ‘‘ਬਿਹਾਰ ’ਚ 29 ਅਪ੍ਰੈਲ ਨੂੰ ਇਕ ਪੁਲ ਡਿੱਗ ਗਿਆ ਸੀ। ਆਪਣੇ ਸਕੱਤਰ ਤੋਂ ਇਸ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਜਿਹਾ ਤੇਜ਼ ਹਵਾਵਾਂ ਕਾਰਨ ਹੋਇਆ ਸੀ। ਕੇਂਦਰੀ ਮੰਤਰੀ ਨੇ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ IAS ਅਧਿਕਾਰੀ ਇਸ ਤਰ੍ਹਾਂ ਦੇ ਸਪੱਸ਼ਟੀਕਰਨ ’ਤੇ ਵਿਸ਼ਵਾਸ ਕਿਵੇਂ ਕਰ ਸਕਦਾ ਹੈ? ਗਡਕਰੀ ਨੇ ਕਿਹਾ ਕਿ ਮੈਂ ਸਮਝ ਨਹੀਂ ਪਾ ਰਿਹਾ ਕਿ ਹਵਾ ਕਾਰਨ ਪੁਲ ਕਿਵੇਂ ਡਿੱਗ ਸਕਦਾ ਹੈ? ਜ਼ਰੂਰ ਕੁਝ ਗਲਤੀ ਹੋਈ ਹੋਵੇਗੀ, ਜਿਸ ਨਾਲ ਇਹ ਪੁਲ ਡਿੱਗਿਆ।

ਪ੍ਰੋਗਰਾਮ ਦੌਰਾਨ ਗਡਕਰੀ ਨੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਪੁਲਾਂ ਦੇ ਨਿਰਮਾਣ ਦੀ ਲਾਗਤ ਘੱਟ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਬਿਹਾਰ ’ਚ ਸੁਲਤਾਨਗੰਜ ਤੋਂ ਅਗੁਆਨੀ ਘਾਟੀ ਦਰਮਿਆਨ ਇਸ ਪੁਲ ਦਾ ਨਿਰਮਾਣ ਕੰਮ ਸਾਲ 2014 ’ਚ ਸ਼ੁਰੂ ਹੋਇਆ ਸੀ। ਹਾਲਾਂਕਿ ਇਸ ਦਾ ਨਿਰਮਾਣ ਕੰਮ 2019 ’ਚ ਹੀ ਪੂਰਾ ਹੋ ਜਾਣਾ ਸੀ ਪਰ ਅਜੇ ਵੀ ਇਹ ਪੂਰਾ ਨਹੀਂ ਹੋ ਸਕਿਆ ਹੈ। ਹੁਣ ਪੁਲ ਦੇ ਡਿੱਗ ਜਾਣ ਕਾਰਨ ਇਸ ’ਚ ਹੋਰ ਸਮਾਂ ਲੱਗੇਗਾ। 


Tanu

Content Editor

Related News