JCB ਮਸ਼ੀਨ ''ਚ ਬਿਠਾ ਕੇ ਲਾੜੀ ਨੂੰ ਵਿਦਾ ਕਰਵਾ ਕੇ ਲਿਆਇਆ ਲਾੜਾ

Tuesday, Jun 19, 2018 - 05:03 PM (IST)

JCB ਮਸ਼ੀਨ ''ਚ ਬਿਠਾ ਕੇ ਲਾੜੀ ਨੂੰ ਵਿਦਾ ਕਰਵਾ ਕੇ ਲਿਆਇਆ ਲਾੜਾ

ਕਰਨਾਟਕ— ਕਰਨਾਟਕ ਦੇ ਪੁਤੂਰ 'ਚ ਸੋਮਵਾਰ ਨੂੰ ਇਕ ਅਣੋਖੀ ਬਾਰਾਤ ਦੇਖਣ ਨੂੰ ਮਿਲੀ। ਇੱਥੇ ਇਕ ਲਾੜਾ ਆਪਣੀ ਲਾੜੀ ਦੀ ਡੋਲੀ, ਘੋੜੀ ਜਾਂ ਕਿਸੇ ਕਾਰ 'ਚ ਨਹੀਂ ਸਗੋਂ ਜੇ.ਸੀ.ਬੀ ਮਸ਼ੀਨ 'ਤੇ ਬਿਠਾ ਕੇ ਵਿਦਾ ਕਰਕੇ ਲਿਆਇਆ। ਇਸ ਅਣੋਖੀ ਵਿਦਾਈ ਨੂੰ ਦੇਖਣ ਲਈ ਲੋਕਾਂ ਦੀ ਭੀੜ ਇੱਕਠੀ ਹੋ ਗਈ।
ਸੰਤਆਰ ਪਿੰਡ ਦਾ ਚੇਤਨ ਜੇ.ਸੀ.ਬੀ ਮਸ਼ੀਨ ਚਲਾਉਂਦਾ ਹੈ। ਉਸ ਦਾ ਵਿਆਹ ਮਮਤਾ ਨਾਲ ਹੋਇਆ ਸੀ। ਸੋਮਵਾਰ ਨੂੰ ਉਨ੍ਹਾਂ ਦੇ ਵਿਆਹ ਦਾ ਆਯੋਜਨ ਪੁਤੂਲ ਦੇ ਪਰਪੁੰਜਾ ਤਾਲੁਕ 'ਚ ਕੀਤਾ ਗਿਆ ਸੀ। ਚੇਤਨ ਨੇ ਫੈਸਲਾ ਕੀਤਾ ਕਿ ਉਹ ਜੇ.ਸੀ.ਬੀ ਮਸ਼ੀਨ 'ਚ ਹੀ ਆਪਣੀ ਲਾੜੀ ਨੂੰ ਵਿਦਾ ਕਰਕੇ ਲਿਆਵੇਗਾ।

PunjabKesari
ਸੋਮਵਾਰ ਨੂੰ ਉਹ ਬਾਰਾਤ ਲੈ ਕੇ ਵਿਆਹ ਪ੍ਰੋਗਰਾਮ ਸਥਾਨ 'ਤੇ ਪੁੱਜਾ। ਜਿੱਥੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਦੇ ਬਾਅਦ ਚੇਤਨ ਨੇ ਮਮਤਾ ਨੂੰ ਜੇ.ਸੀ.ਬੀ ਮਸ਼ੀਨ 'ਤੇ ਬਿਠਾ ਕੇ ਵਿਦਾ ਕਰਵਾਇਆ। ਵਿਦਾਈ ਦੇ ਬਾਅਦ ਮਮਤਾ ਨੂੰ ਜੇ.ਸੀ.ਬੀ ਦੇ ਬਕੇਟ(ਜਿੱਥੇ ਤੋਂ ਜੇ.ਸੀ.ਬੀ ਮਸ਼ੀਨ ਖੁਦਾਈ ਦਾ ਕੰਮ ਕਰਦੀ ਹੈ) 'ਚ ਬਿਠਾਇਆ ਗਿਆ। ਵਿਦਾਈ ਲਈ ਜੇ.ਸੀ.ਬੀ ਮਸ਼ੀਨ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਦੋਵੇਂ ਜੇ.ਸੀ.ਬੀ ਮਸ਼ੀਨ 'ਚ ਬੈਠ ਕੇ ਵਿਦਾ ਹੋਏ। ਪਹਿਲੇ ਜੇ.ਸੀ.ਬੀ ਮਸ਼ੀਨ ਖੁਦ ਲਾੜਾ ਚਲਾ ਰਿਹਾ ਸੀ ਪਰ ਬਾਅਦ 'ਚ ਸੰਤਆਰ ਪੁੱਜਣ ਦੇ ਬਾਅਦ ਉਸ ਨੇ ਆਪਣੇ ਦੋਸਤ ਨੂੰ ਜੇ.ਸੀ.ਬੀ ਮਸ਼ੀਨ ਚਲਾਉਣ ਲਈ ਕਿਹਾ।


Related News