ਲਾੜੇ ਨੇ ਮੰਨੀ ਬੇਨਤੀ, ਲਾੜੀ ਨੇ ਵਿਦਾਈ ਤੋਂ ਪਹਿਲਾਂ ਦਿੱਤੀ ਪ੍ਰੀਖਿਆ

03/26/2019 4:03:17 PM

ਬੀਕਾਨੇਰ (ਵਾਰਤਾ)— ਰਾਜਸਥਾਨ ਦੇ ਬੀਕਾਨੇਰ ਵਿਚ ਮਹਾਰਾਨੀ ਕੰਨਿਆ ਕਾਲਜ ਵਿਚ ਨਵੀਂ ਵਿਆਹੀ ਲਾੜੀ ਬੀ. ਏ. ਅੰਤਿਮ ਸਾਲ ਦੀ ਪ੍ਰੀਖਿਆ ਦੇ ਕੇ ਹੀ ਵਿਦਾ ਹੋਈ। ਬੀਕਾਨੇਰ ਜ਼ਿਲੇ ਦੇ ਖਾਰੀ ਚਾਰਣਾਨ ਵਾਸੀ ਪੂਜਾ ਦਾ ਕੱਲ ਭਾਵ ਸੋਮਵਾਰ ਦੀ ਰਾਤ ਨੂੰ ਵਿਆਹ ਹੋਇਆ ਸੀ। ਸਵੇਰੇ ਉਸ ਦੀ ਵਿਦਾਈ ਹੋਣੀ ਸੀ ਤਾਂ ਉਸ ਨੇ ਲਾੜੇ ਮਹਿੰਦਰ ਕੁਮਾਵਤ ਤੋਂ ਪ੍ਰੀਖਿਆ ਦੇਣ ਦੀ ਬੇਨਤੀ ਕੀਤੀ, ਜਿਸ ਨੂੰ ਲਾੜੇ ਨੇ ਖੁਸ਼ੀ-ਖੁਸ਼ੀ ਮੰਨਿਆ। 

PunjabKesari

ਲਾੜੀ ਦੇ ਲਿਬਾਸ ਵਿਚ ਪੂਜਾ ਮਹਾਰਾਨੀ ਕੰਨਿਆ ਕਾਲਜ ਲਿਜਾਇਆ ਗਿਆ, ਜਿੱਥੇ ਉਸ ਨੇ ਪ੍ਰੀਖਿਆ ਦਿੱਤੀ। ਇਸ ਦੌਰਾਨ ਲਾੜੇ ਮਹਿੰਦਰ ਨੇ ਕਾਲਜ ਦੇ ਬਾਹਰ ਕਰੀਬ 3 ਘੰਟੇ ਉਡੀਕ ਕੀਤੀ। ਪ੍ਰੀਖਿਆ ਦੇਣ ਮਗਰੋਂ ਲਾੜੀ ਨੂੰ ਵਿਦਾ ਕੀਤਾ ਗਿਆ। ਦੱਸਣਯੋਗ ਹੈ ਕਿ ਵਿਦਾਈ ਤੋਂ ਪਹਿਲਾਂ ਲਾੜਾ ਵਲੋਂ ਪ੍ਰੀਖਿਆ ਦੇਣ ਦਾ ਇਹ ਮਾਮਲਾ ਕੋਈ ਨਵਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸੁਰਖੀਆਂ ਬਣੇ ਹਨ। ਧੀਆਂ ਨੂੰ ਪੜ੍ਹਾਉਣਾ ਕਿੰਨਾ ਕੁ ਜ਼ਰੂਰੀ ਹੈ, ਇੱਥੇ 'ਪਹਿਲਾਂ ਪੜ੍ਹਾਈ ਫਿਰ ਵਿਦਾਈ' ਵਾਲੀ ਲਾਈਨ ਬਾਖੂਬੀ ਢੁੱਕਦੀ ਹੈ।


Tanu

Content Editor

Related News