ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

Friday, Dec 01, 2023 - 06:56 PM (IST)

ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ

ਅੰਬਾਲਾ- ਹਰਿਆਣਾ ਦੇ ਅੰਬਾਲਾ 'ਚ ਵਿਆਹ 'ਚ ਖੜ੍ਹੇ ਪੈਰ 'ਤੇ ਗੱਡੀ ਅਤੇ 15 ਲੱਖ ਕੈਸ਼ ਮੰਗਣ ਦੇ ਮਾਮਲੇ 'ਚ ਲਾੜੀ ਨੇ ਸਹੁਰਾ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ। ਲਾੜੀ ਦਾ ਦੋਸ਼ ਹੈ ਕਿ ਮੰਗਣੀ ਤੋਂ ਬਾਅਦ ਹੀ ਗਗਨੀਤ ਸਿੰਘ ਉਸ 'ਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਬਣਾਉਣ ਲੱਗਾ ਸੀ। ਉਹ ਕਹਿੰਦਾ ਸੀ ਕਿ ਹੁਣ ਸਾਡਾ ਵਿਆਹ ਹੋ ਹੀ ਜਾਵੇਗਾ। ਇਹ ਕਹਿ ਕੇ ਵਾਰ-ਵਾਰ ਉਸਨੇ ਸਰੀਰਕ ਸੰਬੰਧ ਬਣਾਏ ਜਿਸ ਨਾਲ ਉਹ ਗਰਭਵਤੀ ਹੋ ਗਈ ਅਤੇ ਫਿਰ ਜਲਦਬਾਜ਼ੀ 'ਚ ਵਿਆਹ ਤੈਅ ਕੀਤਾ ਗਿਆ। 

ਲਾੜੀ ਨੇ ਦੱਸਿਆ ਕਿ ਦੋਸ਼ੀ ਪਤੀ ਗਗਨੀਤ ਕੋਲ ਉਨ੍ਹਾਂ ਦੋਵਾਂ ਦੀਆਂ ਕੁਝ ਨਿੱਜੀ ਤਸਵੀਰਾਂ ਅਤੇ ਵੀਡੀਓ ਵੀ ਹਨ, ਜਿਨ੍ਹਾਂ ਨੂੰ ਲੈ ਕੇ ਉਹ ਵਾਰ-ਵਾਰ ਬਲੈਕਮੇਲ ਕੀਤਾ ਜਾ ਰਿਹਾ ਹੈ। ਦੋਸ਼ੀ ਕਹਿੰਦਾ ਸੀ ਕਿ ਜੇਕਰ ਵਿਆਹ 'ਚ ਦਾਜ ਘੱਟ ਮਿਲਿਆ ਅਤੇ ਗੱਡੀ ਨਹੀਂ ਮਿਲੀ ਤਾਂ ਮੈਂ ਰਿਸ਼ਤਾ ਤੋੜ ਦੇਵਾਂਗਾ। ਬਦਨਾਮ ਕਰਨ ਦੀ ਧਮਕੀ ਦਿੱਤੀ ਗਈ। ਕਹਿੰਦਾ ਸੀ ਕਿ ਮੈਂ ਤੇਰੇ ਨਾਲ ਜੋ ਕਰਨਾ ਸੀ ਉਹ ਕਰ ਲਿਆ। 

ਇਹ ਵੀ ਪੜ੍ਹੋ- ਪਹਿਲਾਂ ਵੀਡੀਓ ਬਣਾ ਮੰਤਰੀ ਨੂੰ ਕੀਤੀ ਇਹ ਅਪੀਲ, ਫਿਰ ਪਰਿਵਾਰ ਦੇ 5 ਜੀਆਂ ਨੇ ਕਰ ਲਈ ਖ਼ੁਦਕੁਸ਼ੀ

ਸਾਹਾ ਥਾਣਾ ਪੁਲਸ ਨੇ ਕੁੜੀ ਦੀ ਸ਼ਿਕਾਇਤ 'ਤੇ ਗਗਨੀਤ ਸਿੰਘ, ਉਸਦੇ ਦਿਓਰ ਜਸਨੀਤ ਸਿੰਘ ਅਤੇ ਸੱਸ ਬਲਜੀਤ ਕੌਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾੜੀ ਨੇ ਪੁਲਸ ਨੂੰ ਸੌਂਪੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਪੱਲੇਦਾਰ ਮੁਹੱਲਾ ਨਿਵਾਸੀ ਗਗਨੀਤ ਸਿੰਘ ਦੇ ਨਾਲ ਵੀਰਵਾਰ ਨੂੰ ਆਰ.ਡੀ. ਫਾਰਮ 'ਚ ਵਿਆਹ ਹੋਇਆ ਸੀ ਪਰ ਵਿਦਾਈ ਦੌਰਾਨ ਸਹੁਰਿਆਂ ਨੇ ਵਰਨਾ ਗੱਡੀ ਦਾ ਟਾਪ ਮਾਡਲ ਅਤੇ 15 ਲੱਖ ਰੁਪਏ ਕੈਸ਼ ਦੇਣ ਦੀ ਮੰਗ ਰੱਖ ਦਿੱਤੀ। 

ਜਦੋਂ ਉਸਦੇ ਘਰ ਵਾਲਿਆਂ ਨੇ ਇਸਦਾ ਵਿਰੋਧ ਕੀਤਾ ਤਾਂ ਪਤੀ ਗਗਨੀਤ ਸਿੰਘ ਅਤੇ ਉਸਦੇ ਭਰਾ ਜਸਨੀਤ ਸਿੰਘ ਨੇ ਉਸਦੇ ਭਰਾਵਾਂ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਉਸਦੀ ਮਾਂ ਅਤੇ ਦੋ ਭਰਾਵਾਂ ਨੂੰ ਸੱਟਾਂ ਲੱਗੀਆਂ ਹਨ। ਪੀੜਤਾਂ ਮੁਤਾਬਕ, ਦੋਸ਼ੀ ਪਤੀ ਗਗਨੀਤ ਸਿੰਘ ਉਸਨੂੰ ਛੱਡ ਕੇ ਬਰਾਤ ਵਾਪਸ ਲੈ ਗਏ। ਗਗਨੀਤ ਦੀ ਮਾਂ ਦੇ ਬਲਜੀਤ ਕੌਰ ਕੋਲ ਉਸਦਾ ਪਰਸ ਹੈ, ਜਿਸ ਵਿਚ ਸਾਰੇ ਗਹਿਣੇ ਅਤੇ ਮੋਬਾਇਲ ਹਨ। 

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੇਸ਼ ’ਚ ਹਰ ਸਾਲ ਮਰ ਰਹੇ ਹਨ ਲੱਖਾਂ ਲੋਕ, ਅੰਕੜੇ ਕਰ ਦੇਣਗੇ ਹੈਰਾਨ

ਲਾੜੀ ਨੇ ਦੱਸਿਆ ਕਿ ਉਸਦਾ ਗਗਨੀਤ ਸਿੰਘ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਰਿਲੇਸ਼ਨ ਸੀ। ਘਰ ਵਾਲਿਆਂ ਨੂੰ ਜਦੋਂ ਪਤਾ ਲੱਗਾ ਤਾਂ 14 ਅਪ੍ਰੈਲ ਨੂੰ ਮਿਰਚੀ ਹੋਟਲ 'ਚ ਮੰਗਣੀ ਕਰਵਾਈ ਸੀ। ਮੰਗਣੀ 'ਚ ਵੀ ਉਸਦੇ ਪਰਿਵਾਰ ਵਾਲਿਆਂ ਨੇ ਲੱਖਾਂ ਰੁਪਏ ਖਰਚ ਕੀਤੇ ਸਨ। ਲਾੜੀ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਉਹ ਗਰਭਵਤੀ ਹੈ, ਜਿਸਤੋਂ ਬਾਅਦ ਉਸਦੇ ਘਰ ਵਾਲਿਆਂ ਨੇ ਗਗਨੀਤ ਸਿੰਘ ਦੀ ਮਾਂ ਅਤੇ ਦਾਦੀ ਨਾਲ ਗੱਲ ਕੀਤੀ। ਉਦੋਂ ਗਗਨੀਤ ਦੀ ਦਾਦੀ ਨੇ ਕਿਹਾ ਸੀ ਕਿ ਬੱਚੇ ਹਨ, ਗਲਤੀ ਹੋ ਜਾਂਦੀ ਹੈ। ਅਸੀਂ ਇਨ੍ਹਾਂ ਦਾ ਵਿਆਹ ਕਰ ਦੇਵਾਂਗੇ। ਜਲਦਬਾਜ਼ੀ ਦੇ ਚਲਦੇ ਉਨ੍ਹਾਂ ਦਾ ਹਫਤੇ 'ਚ ਵਿਆਹ ਤੈਅ ਹੋ ਗਿਆ। 

ਵਿਆਹ ਦੌਰਾਨ ਫੇਰੇ ਹੋਣ ਤੋਂ ਬਾਅਦ ਗਗਨੀਤ, ਉਸਦਾ ਭਰਾ ਜਸਨੀਤ, ਮਾਂ ਅਤੇ ਦਾਦੀ ਨੇ ਖਾਣਾ ਖਾਂਦੇ ਸਮੇਂ ਵਿਦਾਈ ਤੋਂ ਪਹਿਲਾਂ ਹੰਗਾਮਾ ਸ਼ੁਰੂ ਕਰ ਦਿੱਤਾ। ਦੋਸ਼ੀ ਇਥੇ ਹੀ ਨਹੀਂ ਰੁਕੇ ਅਤੇ ਉਸਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਪਤੀ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਤੇਰੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਕਰ ਦੇਵਾਂਗੇ। ਉਸਦੇ ਭਰਾਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਦੋਸ਼ੀਆਂ ਖਿਲਾਫ ਧਾਰਾ- 323, 506, 498-ਏ ਅਤੇ 376 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ- ਆਮ ਆਦਮੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ, ਅਗਲੇ 5 ਸਾਲਾਂ ਤਕ ਮਿਲਦਾ ਰਹੇਗਾ ਮੁਫਤ ਅਨਾਜ


author

Rakesh

Content Editor

Related News