ਸ਼ਰਾਬ ਪੀ ਕੇ ਪੁੱਜਾ ਲਾੜਾ, ਲਾੜੀ ਨੇ ਕੀਤੀ ਵਿਆਹ ਤੋਂ ਨਾਂਹ

06/08/2021 12:56:34 PM

ਬਲੀਆ– ਜ਼ਿਲੇ ਵਿਚ ਮਨੀਯਾਰ ਥਾਣਾ ਖੇਤਰ ਦੇ ਮਿਸ਼ਰੌਲੀ ਪਿੰਡ ਵਿਚ ਇਕ ਲਾੜੀ ਨੇ ਲਾੜੇ ਦੇ ਸ਼ਰਾਬ ਪੀਣ ਅਤੇ ਗੁਟਖਾ ਖਾਣ ਕਾਰਨ ਵਿਆਹ ਤੋਂ ਨਾਂਹ ਕਰ ਦਿੱਤੀ, ਜਿਸ ਨਾਲ ਬਾਰਾਤ ਨੂੰ ਬਿਨਾਂ ਵਿਆਹ ਦੇ ਹੀ ਵਾਪਸ ਪਰਤਣਾ ਪਿਆ।

ਮਨੀਯਾਰ ਥਾਣਾ ਇੰਚਾਰਜ ਸ਼ੈਲੇਂਦਰ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਮਿਸ਼ਰੌਲੀ ਪਿੰਡ ਵਾਸੀ ਪ੍ਰਿਯੰਕਾ ਰਾਜਭਰ ਦਾ ਵਿਆਹ ਖੇਜੂਰੀ ਥਾਣਾ ਖੇਤਰ ਦੇ ਖੇਜੁਰੀ ਪਿੰਡ ਵਾਸੀ ਸੰਦੀਪ ਰਾਜਭਰ ਨਾਲ ਤੈਅ ਹੋਇਆ ਸੀ। ਵਿਆਹ ਦਾ ਪ੍ਰੋਗਰਾਮ 5 ਜੂਨ ਨੂੰ ਸੀ ਅਤੇ ਤੈਅ ਤਰੀਕ ਨੂੰ ਬਾਰਾਤ ਮਿਸ਼ਰੌਲੀ ਪਿੰਡ ਪੁੱਜੀ। ਉਨ੍ਹਾਂ ਕਿਹਾ ਕਿ ਵਿਆਹ ਦੀ ਤਿਆਰੀ ਆਖਰੀ ਪੜਾਅ ਵਿਚ ਸੀ ਕਿ ਲਾੜੀ ਨੂੰ ਮਹਿਸੂਸ ਹੋਇਆ ਕਿ ਲਾੜਾ ਦਾਰੂ ਦੇ ਨਸ਼ੇ ਵਿਚ ਹੈ ਅਤੇ ਉਸ ਦੇ ਮੂੰਹ ਵਿਚ ਗੁਟਖਾ ਵੀ ਹੈ। ਇਸ ਕਾਰਨ ਪ੍ਰਿੰਯਕਾ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਰਾਤ ਨੂੰ ਬਿਨਾਂ ਵਿਆਹ ਦੇ ਹੀ ਵਾਪਸ ਪਰਤਣਾ ਪਿਆ।


Rakesh

Content Editor

Related News