ਲਾੜੀ ਦੀ ਧਮਾਕੇਦਾਰ ਐਂਟਰੀ, ਕਾਲੀ ਐਨਕ ਲਗਾ ਕੇ ਟਰੈਕਟਰ ਚਲਾਉਂਦੀ ਹੋਈ ਮੰਡਪ ''ਚ ਪਹੁੰਚੀ

05/28/2022 11:51:10 AM

ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ 'ਚ ਵਿਆਹ ਦੌਰਾਨ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਵਿਆਹ ਦੌਰਾਨ ਲਾੜੀ ਦੀ ਜਦੋਂ ਐਂਟਰੀ ਹੋਈ ਤਾਂ ਸਾਰੇ ਹੈਰਾਨ ਰਹਿ ਗਏ। ਲਾੜੀ ਕਾਲੀ ਐਨਕ ਲਗਾ ਕੇ ਟਰੈਕਟਰ ਚਲਾਉਂਦੇ ਹੋਏ ਮੰਡਪ 'ਚ ਪਹੁੰਚੀ। ਸਾਰੇ ਲਾੜੀ ਦੀ ਅਜਿਹੀ ਐਂਟਰੀ ਦੇਖਦੇ ਹੀ ਰਹਿ ਗਏ। ਲਾੜੀ ਦੇ ਇਸ ਅੰਦਾਜ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸਾਈਂਖੇੜਾ ਖੇਤਰ ਦੇ ਪਿੰਡ ਜਾਵਰਾ ਵਾਸੀ ਅਤੇ ਪੇਸ਼ੇ ਤੋਂ ਇੰਜੀਨੀਅਰ ਵਾਸੂ ਕਵਡਕਰ ਅਤੇ ਲਾੜੀ ਭਾਰਤੀ ਤਾੜਗੇ ਦਾ ਵਿਆਹ ਬੁੱਧਵਾਰ ਰਾਤ ਸੰਪੰਨ ਹੋਇਆ। ਇਸ ਵਿਆਹ 'ਚ ਲਾੜੀ ਭਾਰਤੀ ਵਿਆਹ ਦੇ ਮੰਡਪ 'ਚ ਟਰੈਕਟਰ ਚਲਾ ਕੇ ਪਹੁੰਚੀ। ਭਾਰਤੀ ਨੇ ਦੱਸਿਆ ਕਿ ਵਿਆਹ ਇਕ ਵਾਰ ਹੁੰਦਾ ਹੈ, ਅਜਿਹੇ 'ਚ ਮੰਡਪ 'ਚ ਲਾੜੀ ਦੀ ਐਂਟਰੀ ਦਾ ਇਹ ਅਨੋਖਾ ਆਈਡੀਆ ਵਿਆਹ ਤੈਅ ਕਰਨ ਤੋਂ ਬਾਅਦ ਹੀ ਸੋਚ ਰਹੀ ਸੀ। 

PunjabKesari

ਲਾੜੀ ਨੇ ਕਿਹਾ ਕਿ ਪੇਂਡੂ ਖੇਤਰਾਂ 'ਚ ਟਰੈਕਟਰ ਆਸਾਨੀ ਨਾਲ ਉਪਲੱਬਧ ਹੋ ਜਾਂਦੇ ਹਨ। ਉੱਥੇ ਹੀ ਉਹ ਟਰੈਕਟਰ ਚਲਾਉਣਾ ਜਾਣਦੀ ਵੀ ਹੈ, ਇਸ ਲਈ ਉਸ ਨੇ ਸੋਚਿਆ ਕਿ ਉਹ ਹੁਣ ਵਿਆਹ ਦੇ ਮੰਡਪ 'ਚ ਟਰੈਕਟਰ ਨਾਲ ਹੀ ਐਂਟਰੀ ਲਵੇਗੀ। ਭਾਰਤੀ ਦੇ ਪਿਤਾ ਕੈਲਾਸ਼ ਤਾੜਗੇ ਕਿਸਾਨ ਹਨ ਅਤੇ ਉਨ੍ਹਾਂ ਦੀ ਧੀ ਭਾਰਤੀ ਪੋਸਟ ਗਰੈਜੂਏਟ ਹੈ। ਭਾਰਤੀ ਟਰੈਕਟਰ ਚਲਾਉਣਾ ਜਾਣਦੀ ਹੈ, ਇਸ ਲਈ ਉਸ ਨੇ ਆਪਣੇ ਪਤੀ ਵਾਸੂ ਨਾਲ ਵੀ ਗੱਲ ਕੀਤੀ ਸੀ। ਵਾਸੂ ਨੇ ਵੀ ਇਸ ਗੱਲ ਲਈ ਹਾਮੀ ਭਰੀ ਸੀ, ਜਿਸ ਤੋਂ ਬਾਅਦ ਭਾਰਤੀ ਟਰੈਕਟਰ ਲੈ ਕੇ ਮੰਡਪ 'ਚ ਪਹੁੰਚ ਗਈ। ਲਾੜੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਲਾੜੀ ਦੀ ਟਰੈਕਟਰ 'ਤੇ ਮੰਡਪ 'ਚ ਐਂਟਰੀ ਸਾਰਿਆਂ ਨੂੰ ਬਹੁਤ ਪਸੰਦ ਆਈ। 

PunjabKesari


DIsha

Content Editor

Related News