ਮੂੰਹ ਦਿਖਾਈ ਤੋਂ ਇਨਕਾਰ ਕਰਨ ''ਤੇ ਲਾੜੀ ਨੂੰ ਜ਼ਿੰਦਾ ਸਾੜਿਆ
Wednesday, Oct 09, 2019 - 09:51 PM (IST)

ਦਮੋਹ (ਮੱਧ ਪ੍ਰਦੇਸ਼)-ਮੂੰਹ ਦਿਖਾਈ ਤੋਂ ਇਨਕਾਰ ਕਰਨ 'ਤੇ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਵਿਚ ਨਵੀਂ ਵਿਆਹੀ ਭਗਵਤੀ ਯਾਦਵ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਭਗਵਤੀ ਦਾ ਵਿਆਹ ਪਥਰੀਆ ਠਾਣੇ ਦੇ ਪਿੰਡ ਅਸਲਾਨਾ ਵਿਚ ਰਾਹੁਲ ਯਾਦਵ ਨਾਲ ਹੋਇਆ ਸੀ। ਦਰਅਸਲ ਗਿਫਟ ਲੈ ਕੇ ਆਈ ਇਕ ਨਾਬਾਲਗ ਲੜਕੀ ਦੂਰ ਦੇ ਰਿਸ਼ਤੇ 'ਚ ਲੱਗਦੀ ਭਾਬੀ ਦਾ ਮੂੰਹ ਦੇਖਣਾ ਚਾਹੁੰਦੀ ਸੀ ਪਰ ਭਗਵਤੀ ਨੇ ਕਿਹਾ ਕਿ ਉਹ ਘਰ ਵਿਚ ਇਕੱਲੀ ਹੈ ਅਤੇ ਬਾਕੀ ਮੈਂਬਰਾਂ ਦੇ ਆਉਣ 'ਤੇ ਹੀ ਉਹ ਆਪਣਾ ਮੂੰਹ ਦਿਖਾਏਗੀ। ਇਸ ਤੋਂ ਬਾਅਦ ਲੜਕੀ ਨੂੰ ਇਸ ਗੱਲ ਦਾ ਇੰਨਾ ਗੁੱਸਾ ਲੱਗਿਆ ਕਿ ਉਸ ਨੇ ਮਿੱਟੀ ਦਾ ਤੇਲ ਪਾ ਕੇ ਨਵ–ਵਿਆਹੁਤਾ ਨੂੰ ਅੱਗ ਲਾ ਦਿੱਤੀ।